ਹਰਿਆਣਾ ਦੇ ਝੱਜਰ ਵਿੱਚ ਕਾਲਾ ਜਠੇੜੀ ਦੇ ਗੁਰਗੇ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਹੈ ਜੋ ਕਿ ਕੁਝ ਸਮੇਂ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਮ੍ਰਿਤਕ ਦੀ ਪਛਾਣ ਅਨੁਜ ਰਾਓ ਵਜੋਂ ਹੋਈ ਹੈ ਤੇ ਮੌਤ ਵੇਲੇ ਉਹ ਦੋਸਤਾਂ ਨਾਲ ਬੈਠਾ ਹੁੱਕਾ ਪੀ ਰਿਹਾ ਸੀ। ਜਾਣਕਾਰੀ ਮੁਤਾਬਕ ਅਣਪਛਾਤੇ ਬਦਮਾਸ਼ ਦਫਤਰ ਆਉਂਦੇ ਹਨ ਤੇ ਉਸ ‘ਤੇ ਫਾਇਰਿੰਗ ਕਰ ਦਿੰਦੇ ਹਨ। ਕਈ ਰੌਂਦ ਫਾਇਰ ਕੀਤੇ ਗਏ। ਅਨੁਜ ਰਾਓ ਕਾਫੀ ਲੰਮੇ ਸਮੇਂ ਤੋਂ ਜਠੇੜਾ ਗੈਂਗ ਨਾਲ ਜੁੜਿਆ ਹੋਇਆ ਸੀ। ਗੈਂਗਵਾਰ ਦੀ ਦਹਿਸ਼ਤ ਵਧਦੀ ਨਜ਼ਰ ਆ ਰਹੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ, 79 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੱਸਿਆ ਜਾ ਰਿਹਾ ਹੈ ਕਿ ਅਨੁਜ ਰਾਓ ਦਿੱਲੀ ਗੇਟ ਨੇੜੇ ਹਨੂੰਮਾਨ ਮੰਦਰ ਦੇ ਕੋਲ ਦਫਤਰ ਵਿਚ ਬੈਠ ਕੇ ਹੁੱਕਾ ਪੀ ਰਿਹਾ ਸੀ ਕਿ ਅਣਪਛਾਤੇ ਬਦਮਾਸ਼ ਆਉਂਦੇ ਹਨ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਅਨੁਜ ਰਾਓ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਅਣਪਛਾਤੇ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: