ਭਾਰਤੀ ਟੀ-20 ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚ ਗਏ। ਜਿੱਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ਗਏ। ਇਸ ਦੇ ਲਈ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦੇ ਸੁਆਗਤ ਲਈ ਪਹਿਲਾਂ ਹੀ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਸਨ। ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

Arshdeep Singh receives
ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਰਸ਼ਦੀਪ ਸਿੰਘ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਇੱਥੋਂ ਉਨ੍ਹਾਂ ਦੇ ਗ੍ਰਹਿ ਖਰੜ ਤੱਕ ਜੇਤੂ ਮਾਰਚ ਕੱਢਿਆ ਗਿਆ। ਘਰ ਨੂੰ ਫੁੱਲਾਂ ਨਾਲ ਵੀ ਸਜਾਇਆ ਗਿਆ ਹੈ। ਲੋਕਾਂ ਨੇ ਢੋਲ ਢਮੱਕੇ ਨਾਲ ਉਸ ਦਾ ਘਰ ਵਿੱਚ ਸਵਾਗਤ ਕੀਤਾ। ਅਰਸ਼ਦੀਪ ਦਾ ਘਰ ਖਰੜ ਦੀ ਇੱਕ ਪ੍ਰਾਈਵੇਟ ਸੁਸਾਇਟੀ ਵਿੱਚ ਹੈ। ਸੁਸਾਇਟੀ ਪਹੁੰਚਣ ‘ਤੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।

Arshdeep Singh receives
ਅਰਸ਼ਦੀਪ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਤੁਸੀਂ ਲੋਕ ਇੱਥੇ ਮੇਰਾ ਸੁਆਗਤ ਕਰਨ ਆਏ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅੱਗੇ ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਹੈ ਅਤੇ ਮੈਂ ਘਰ ਜਾ ਕੇ ਮਾਂ ਦੇ ਹੱਥ ਦੀ ਬਣੀ ਰੋਟੀ ਖਾਣੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ, 40 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ
ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਤਾਂ ਮੈਂ ਉੱਥੇ ਬੈਠੀ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਆਏ। ਕਿਉਂਕਿ ਮੇਰਾ ਬੇਟਾ ਅਰਸ਼ਦੀਪ ਵੀ ਉਸ ਟੀਮ ਵਿੱਚ ਖੇਡ ਰਿਹਾ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਦੁੱਗਣੀ ਖੁਸ਼ੀ ਮਹਿਸੂਸ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























