ਐਨਸੀਪੀ ਦੇ ਆਗੂ ਬਾਬਾ ਸਿੱਦਿਕੀ ਦੀ 12 ਅਕਤੂਬਰ ਦੀ ਰਾਤ ਨੂੰ ਮੁੰਬਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਹੁਣ ਤੱਕ 3 ਦੋਸ਼ੀ ਹਰਿਆਣਾ ਦੇ ਗੁਰਮੇਲ, ਯੂਪੀ ਤੋਂ ਧਰਮਰਾਜ ਅਤੇ ਪੁਣੇ ਤੋਂ ਪ੍ਰਵੀਨ ਲੋਂਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੌਥੇ ਮੁਲਜ਼ਮ ਦੀ ਵੀ ਪਛਾਣ ਹੋ ਗਈ ਹੈ। ਟੀਮ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਚੌਥੇ ਮੁਲਜ਼ਮ ਦੀ ਪਛਾਣ ਜੀਸ਼ਾਨ ਅਖਤਰ ਵਜੋਂ ਹੋਈ ਹੈ। ਜ਼ੀਸ਼ਾਨ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਉਹ ਪੱਥਰ ਕੱਟਣ ਦਾ ਕੰਮ ਕਰਦਾ ਸੀ। ਜ਼ੀਸ਼ਾਨ ‘ਤੇ ਸ਼ੂਟਰਾਂ ਨੂੰ ਨਕਸ਼ਾ ਦੇ ਕੇ ਰੇਕੀ ਕਰਵਾਉਣ ‘ਚ ਮਦਦ ਕਰਨ ਦਾ ਇਲਜ਼ਾਮ ਲੱਗਿਆ ਹੈ। ਉਹ ਟਾਰਗੇਟ ਕਿਲਿੰਗ, ਕਤਲ, ਡਕੈਤੀ ਸਮੇਤ 9 ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਸਾਲ ਉਹ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਘਰ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਸੁਲਝਾਇਆ ਸੁਭਾਸ਼ ਸੋਹੂ ਕ.ਤ.ਲ ਮਾਮਲਾ, 4 ਮੁਲਜ਼ਮਾਂ ਨੂੰ ਕੀਤਾ ਕਾਬੂ, DGP ਨੇ ਕੀਤੇ ਵੱਡੇ ਖੁਲਾਸੇ
ਵੀਡੀਓ ਲਈ ਕਲਿੱਕ ਕਰੋ -: