ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਰ ਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਬਠਿੰਡਾ ਦੇ ਕੇਂਦਰੀ ਜੇਲ੍ਹ ਸਾਹਮਣੇ ਆਇਆ ਹੈ। ਜੇਲ੍ਹ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੱਕ ਬੈਗ ਨੂੰ ਪੈਕ ਕਰਕੇ ਜੇਲ੍ਹ ਦੇ ਬਾਹਰੋਂ ਟਾਵਰ ਨੰਬਰ ਤਿੰਨ ਦੇ ਪਾਸਿਓਂ ਸੁੱਟਿਆ ਗਿਆ। ਬੈਗ ਵਿੱਚੋਂ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਹੋਈਆਂ ਹਨ।
ਜੇਲ੍ਹ ਪ੍ਰਸ਼ਾਸਨ ਨੂੰ ਜਦੋਂ ਇਸ ਦੇ ਸਬੰਧ ਵਿੱਚ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਬੈਗ ਦੀ ਚੈਕਿੰਗ ਕੀਤੀ ਗਈ। ਤਲਾਸ਼ੀ ਦੌਰਾਨ ਬੈਗ ਦੇ ਵਿੱਚੋਂ ਇੱਕ ਮੋਬਾਈਲ ਫੋਨ, ਇੱਕ ਏਰਟੈਲ ਕੰਪਨੀ ਦਾ ਸਿਮ ਅਤੇ ਇੱਕ ਚਾਰਜਰ ਤੇ ਇਸ ਦੇ ਨਾਲ 14 ਜਰਦੇ ਦੀਆਂ ਪੁੜੀਆਂ ਰਿਕਵਰ ਕੀਤੀਆਂ ਗਈਆਂ। ਇਸ ਮਾਮਲੇ ਸਬੰਧੀ ਜੇਲ੍ਹ ਸੁਪਰਡੈਂਟ ਤੇ ਬਿਆਨਾਂ ਦੇ ਅਧਾਰ ਤੇ ਸਬੰਧਤ ਥਾਣਾ ਕੈਂਟ ਦੇ ਵਿੱਚ ਸੈਕਸ਼ਨ 42 ਦੇ 52 ਏ ਪ੍ਰਿਜਨ ਐਕਟ 1984 ਦੇ ਤਹਿਤ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ, ਲਿਖੀਆਂ ਇਹ ਸਤਰਾਂ….
ਵੀਡੀਓ ਲਈ ਕਲਿੱਕ ਕਰੋ -:
