ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਫਿਰ ਛਲਕਿਆ ਹੈ। ਪਿਤਾ ਬਲਕੌਰ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੇ ਬੁੱਤ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਤਰ ਸ਼ੁਭਦੀਪ ਨੂੰ ਲਿਖਿਆ ਇੱਕ ਭਾਵੁਕ ਪੱਤਰ ਵੀ ਸਾਂਝਾ ਕੀਤਾ ਹੈ।
ਪੱਤਰ ਵਿੱਚ ਉਨ੍ਹਾਂ ਨੇ ਲਿਖਿਆ- ਸੁਣ ਬੀਟਾ, ਅੱਜ ਫੇਰ ਤੇਰੇ ਕੋਲ ਆਇਆ ਹਾਂ। ਮੈਂ ਤੈਨੂੰ ਕਿਹਾ ਕਰਦਾ ਸੀ, ਕਿ “ਪੁੱਤ,ਸੱਚੇ ਰਾਹ ਚੱਲੀਏ, ਚਾਹੇ ਕਿੰਨਾ ਵੀ ਔਖਾ ਹੋਵੇ, ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ, ਬਸ ਉਹ ਰਸਤਾ ਹੁਣ ਪੈਰਾ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ, ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ, ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ, ਜੋ ਮੇਰਾ, ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ ਪਰ, ਵਕਤ ਨੂੰ ਇਹ ਵੀ ਇਸ ਤਰਾਂ ਮਨਜ਼ੂਰ ਨਹੀਂ ਸੀ, ਤੇਰੇ ਅਧੂਰੇ ਤੇ ਕੁਝ ਪੂਰੇ ਸਿਰਨਾਵੇਂ, ਜਿਹਨਾਂ ਨੂੰ ਤੇਰੀ ਤਰਾਂ ਦੁਨੀਆਂ ਦੇ ਰੂਬਰੂ ਕਰਨਾ ਸੀ, ਉਸ ਉਪਰ ਤੇਰੀਆਂ ਕੁਝ ਸਾਂਝਾ ਮੇਰਾ ਕੋਈ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਪੁੱਤ।

ਉਨ੍ਹਾਂ ਅੱਗੇ ਲਿਖਿਆ-” ਮੈਂ ਚਾਹੁੰਦਾ ਹਾਂ, ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ, ਪਰ ਹੁਣ ਨਾ ਤੇਰਾ ਉਥੇ ਨਾਂ ਲੱਗਦਾ ਏ ਨਾ ਸਾਡਾ ਹੰਕ। ਜੋ ਸਤਿਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀਆਂ ਸਾਂਝਾ ਤੇ ਕਰਿਆ, ਉਹ ਉਸ ਤਰਾਂ ਬਰਕਰਾਰ ਨਾ ਰਿਹਾ ਬੇਟਾ, ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਏ, ਮੈਨੂੰ ਪਤਾ ਏ ਤੂੰ ਬੋਲ ਨਹੀ ਸਕਦਾ, ਪਰ ਮੈਨੂੰ ਸੁਣ ਰਿਹਾ ਏ, ਸਮਝ ਰਿਹਾ ਏ। ਤੇ ਤੂੰ ਵੀ ਬੇਬਸ ਏ ਤੇ ਮੈਂ ਵੀ ਪੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ‘ਤੇ ਲਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 4 ਵਿਅਕਤੀਆਂ ਨੂੰ ਹ.ਥਿਆ/ਰਾਂ ਸਣੇ ਕੀਤਾ ਕਾਬੂ, ਪਾਕਿ ਸਥਿਤ ਤ.ਸਕ/ਰਾਂ ਦੇ ਸੰਪਰਕ ‘ਚ ਸਨ ਮੁਲਜ਼ਮ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕੀਤਾ ਗਿਆ ਸੀ। ਉਹ ਆਪਣੀ ਥਾਰ ਜੀਪ ਵਿੱਚ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵਿੱਚ 6 ਨਿਸ਼ਾਨੇਬਾਜ਼ ਸ਼ਾਮਲ ਸਨ, ਜੋ ਨਾਮੀ ਗੈਂਗ ਨਾਲ ਸਬੰਧਤ ਸਨ। ਇਸ ਕਤਲ ਦੀ ਯੋਜਨਾ ਕੈਨੇਡਾ ਤੋਂ ਨਾਮੀ ਬਦਮਾਸ਼ ਨੇ ਬਣਾਈ ਸੀ।
ਵੀਡੀਓ ਲਈ ਕਲਿੱਕ ਕਰੋ -:
























