ਬਰਨਾਲਾ-ਰਾਏਕੋਟ ਨੈਸ਼ਨਲ ਹਾਈਵੇਅ ‘ਤੇ ਸੰਘੇੜਾ ਪੁਲ ਕੋਲ ਬਰਨਾਲਾ ਪੁਲਿਸ ਅਤੇ ਇੱਕ ਗੈਂਗ ਵਿਚਕਾਰ ਫਾਇਰਿੰਗ ਹੋਈ ਹੈ। ਇਸ ਫਾਇਰਿੰਗ ਵਿੱਚ ਜਿੱਥੇ ਗੈਂਗ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ, ਉੱਥੇ ਬਰਨਾਲਾ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੈਂਗ ਦੇ ਇੱਕ ਮੈਂਬਰ ਨੂੰ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਦੂਜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਨਾਲਾ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਲੋਹੜੀ ਵਾਲੇ ਦਿਨ ਕੁਝ ਵਿਅਕਤੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਹਨ, ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਅਤੇ ਸੀਆਈਏ ਸਟਾਫ ਬਰਨਾਲਾ ਵੱਲੋਂ ਸਾਂਝੇ ਤੌਰ ਤੇ ਸੰਘੇੜਾ ਪੁਲ ਕੋਲ ਰੇਡ ਕੀਤੀ ਗਈ, ਜਿੱਥੇ ਇਸ ਗੈਂਗ ਵੱਲੋਂ ਪੁਲਿਸ ਨੂੰ ਦੇਖਦੇ ਹੀ ਉਸ ਉੱਪਰ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਪੁਲਿਸ ਦੀ ਗੱਡੀ ‘ਤੇ ਵੀ ਗੋਲੀ ਵੱਜੀ ਉੱਥੇ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਏ। ਗੈਂਗ ਵੱਲੋਂ ਚਲਾਈਆਂ ਗਈਆਂ ਗੋਲੀਆਂ ਮਗਰੋਂ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਬਰਨਾਲਾ ਪੁਲਿਸ ਵੱਲੋਂ ਵੀ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਸਮੇਂ ਗੈਂਗ ਦੇ ਇੱਕ ਮੈਂਬਰ ਅਕਰਮ ਖਾਨ ਉਰਫ ਆਕੂ ਦੀ ਲੱਤ ਵਿੱਚ ਗੋਲੀ ਲੱਗੀ ਉੱਥੇ ਉਹ ਦੇ ਸਾਥੀ ਦੀਪੂ ਨੂੰ ਕਾਬੂ ਕਰ ਲਿਆ ਗਿਆ।
ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਬਰਨਾਲਾ ਵਿੱਚ ਲੰਘੀ 11 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਅਕਰਮ ਖਾਨ ਉਰਫ ਆਕੂ ਅਤੇ ਦੀਪੂ ਵੱਲੋਂ ਆਪਣੇ ਸਾਥੀਆਂ ਸਮੇਤ ਇੱਕ ਘਰ ਵਿੱਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੌਰਾਨ ਤਿੰਨ ਜਣੇ ਜ਼ਖਮੀ ਹੋਏ ਸਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਹਨਾਂ ਦੀ ਵੱਖੋ-ਵੱਖਰੀਆਂ ਟੀਮਾਂ ਰਾਹੀਂ ਭਾਲ ਕੀਤੀ ਜਾ ਰਹੀ ਸੀ।
ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗ੍ਰਿਫਤਾਰ ਕੀਤੇ ਗਏ ਅਕਰਮ ਖਾਨ ਉਰਫ ਆਕੂ ਦੀ ਲੱਤ ਵਿੱਚ ਗੋਲੀ ਵਜੀ ਹੈ। ਜਿਸ ਖਿਲਾਫ ਪਹਿਲਾਂ ਵੀ ਇਰਾਦਾ ਕਤਲ,ਤਸਕਰੀ,ਸ਼ਰਾਬ ਤਸਕਰੀ ਸਮੇਤ ਕਈ ਮੁਕਦਮੇ ਦਰਜ ਹਨ ਜੋ 2024 ਵਿੱਚ ਜੇਲ ਵਿੱਚੋਂ ਵਾਪਸ ਆਇਆ ਸੀ ਅਤੇ ਆਪਣਾ ਗੈਂਗ ਨੂੰ ਚਮਕਾਉਣ ਲਈ ਉਹੋ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਫੜੇ ਗਏ ਦੂਜੇ ਗੈਂਗਰੇ ਮੈਂਬਰ ਦੀਪੂ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਖਿਲਾਫ ਤਸਕਰੀ ਦੇ ਮੁਕਦਮੇ ਦਰਜ ਹਨ। ਫੜੇ ਗਏ ਗੈਂਗ ਦੇ ਇਹਨਾਂ ਮੈਂਬਰਾਂ ਤੋਂ 2 ਪਿਸਟਲ, ਜ਼ਿੰਦਾ ਕਾਰਤੂਸ, ਖਾਲੀ ਕਾਰਤੂਸ ਅਤੇ ਇੱਕ ਬਿਨਾਂ ਨੰਬਰ ਹੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਿਨਾਂ ਨੂੰ ਪੁਲਿਸ ਰਮਾਇੰਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੁੜ ਵੱਧ ਗਈਆਂ ਸਕੂਲਾਂ ‘ਚ ਛੁੱਟੀਆਂ, ਹੁਣ ਇਸ ਤਰੀਕ ਤੱਕ ਬੰਦ ਰਹਿਣਗੇ ਸਕੂਲ
ਉਹਨਾਂ ਇਹ ਸਾਫ ਕਹਿ ਦਿੱਤਾ ਕਿ ਪਿਛਲੇ ਦਿਨੀ ਬਰਨਾਲਾ ਦੇ ਸੰਧੂ ਪੱਤੀ ਵਿੱਚ ਚੱਲੀਆਂ ਘਰ ਵਿੱਚ ਗੋਲੀਆਂ ਨੂੰ ਲੈ ਕੇ ਇਹ ਦੋ ਗੁੱਟ ਸਨ, ਜਿਨ੍ਹਾਂ ਵਿੱਚੋਂ ਅਕਰਮ ਖਾਨ ਉਰਫ ਆਕੂ ਅਤੇ ਆਕਾਸ਼ਦੀਪ ਦੀ ਆਪਸੀ ਰੰਜਸ ਸੀ। 11 ਤਰੀਕ ਨੂੰ ਜ਼ਖਮੀ ਹੋਏ ਆਕਾਸ਼ਦੀਪ ਸਿੰਘ ਦਾ ਵੀ ਪਿਛੋਕੜ ਸਹੀ ਨਹੀਂ ਜਿਸ ਖਿਲਾਫ ਵੀ ਮੁਕਦਮੇ ਦਰਜ ਹਨ। ਇਸ ਵੱਡੀ ਕਾਰਵਾਈ ਨੂੰ ਲੈ ਕੇ ਜਿਲਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਸਮੇਤ ਸੀਆਈਏ ਸਟਾਫ ਅਤੇ ਉੱਚ ਪੁਲਿਸ ਅਧਿਕਾਰੀ ਹਾਜ਼ਰ ਸਨ। ਜਿਨਾਂ ਵੱਲੋਂ ਮੌਕੇ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਸੀ ਉੱਥੇ ਫੋਰਸੈਂਸਿੰਗ ਟੀਮਾਂ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਬਰਨਾਲਾ ਪੁਲਿਸ ਵੱਲੋਂ ਲੋਹੜੀ ਵਾਲੇ ਦਿਨ ਇਸ ਗੈਂਗ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਸਮਾਜ ਵਿਰੋਧੀ ਅੰਸਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਮਾਜ ਵਿਰੋਧੀ ਗਤੀਵਿਧੀਆਂ ਕਰੇਗਾ ਤਾਂ ਬਰਨਾਲਾ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























