26 ਜਨਵਰੀ ਤੋਂ ਪਹਿਲਾਂ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਅੱਜ ਸਵੇਰੇ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਬਰਨਾਲਾ ਜੇਲ੍ਹ ਅੰਦਰ ਵੀ ਦੋ ਘੰਟੇ ਸਰਚ ਆਪ੍ਰੇਸ਼ਨ ਕੀਤਾ ਗਿਆ। ਇਹ ਸਰਚ ਆਪ੍ਰੇਸ਼ਨ ਜ਼ਿਲ੍ਹਾ ਬਰਨਾਲਾ ਦੇ ਪੁਲਿਸ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੀਤਾ ਗਿਆ। ਜ਼ਿਲ੍ਹਾ ਬਰਨਾਲਾ ਦੇ ਐਸ.ਪੀ. ਅਸ਼ੋਕ ਕੁਮਾਰ ਸ਼ਰਮਾ ਅਤੇ ਜੇਲ੍ਹ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਸਮੇਤ ਡੀਐਸਪੀ ਸਤਬੀਰ ਸਿੰਘ ਬੈਂਸ ਸਮੇਤ ਸੀਆਈਏ ਸਟਾਫ ਬਰਨਾਲਾ ਦੀਆਂ ਵੱਖੋ ਵੱਖਰੀਆਂ ਟੀਮਾਂ ਵੱਲੋਂ ਜੇਲ ਵਿੱਚ ਬੰਦ ਕੈਦੀਆਂ ਦੀਆਂ ਬੈਰਕਾਂ ਸਮੇਤ ਸਾਰੀ ਜੇਲ੍ਹ ਬਰਨਾਲਾ ਅੰਦਰ ਸਰਚ ਆਪ੍ਰੇਸ਼ਨ ਕੀਤਾ ਗਿਆ।

ਇਸ ਮੌਕੇ ਜਿਲ੍ਹਾ ਬਰਨਾਲਾ ਦੇ ਐਸ.ਪੀ. ਅਸ਼ੋਕ ਕੁਮਾਰ ਸ਼ਰਮਾ ਨੇ ਅਤੇ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਕਿਹਾ ਕਿ ਜੇਲ੍ਹ ਅੰਦਰ ਲਗਾਤਾਰ ਸਰਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਮਾਨਯੋਗ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਬਰਨਾਲਾ ਜੇਲ੍ਹ ਅੰਦਰ ਸਰਚ ਪਰੇਸ਼ਨ ਕੀਤਾ ਗਿਆ ਤਾਂ ਜੋ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਬਾਹਰੋਂ ਕੋਈ ਵੀ ਵਿਅਕਤੀ ਨਸ਼ਾ, ਮੋਬਾਇਲ ਫੋਨ ਜਾਂ ਸਮਾਜ ਵਿਰੋਧੀ ਗਤੀ ਵਿਧੀਆਂ ਲਈ ਐਕਟੀਵਿਟੀ ਨਾ ਹੋ ਸਕੇ। ਉਸ ਨੂੰ ਲੈ ਕੇ ਜਿੱਥੇ ਸਾਰੀ ਜ਼ਿਲ੍ਹਾ ਬਰਨਾਲਾ ਦੀ ਜੇਲ੍ਹ ਅੰਦਰ ਬੈਰਕਾਂ ਦੀ ਚੈਕਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਇਕੱਲਿਆਂ ਮੇਅਰ ਚੋਣ ਲੜੇਗੀ AAP, ਕਾਂਗਰਸ-AAP ਦੇ ਗਠਜੋੜ ‘ਤੇ ਜਰਨੈਲ ਸਿੰਘ ਦਾ ਬਿਆਨ
ਉਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਅੰਦਰ ਵੱਖੋ-ਵੱਖਰੀਆਂ ਬੈਰੀਗੇਡਿੰਗ ਅਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਨਾ ਦੇ ਸਕੇ। ਪਰ ਉਸ ਦੇ ਬਾਵਜੂਦ ਵੀ ਸਮੇਂ-ਸਮੇਂ ‘ਤੇ ਸਰਚ ਆਪ੍ਰੇਸ਼ਨ ਕੀਤੇ ਜਾਂਦੇ ਹਨ। ਜੋ ਅੱਗੇ ਤੋਂ ਵੀ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੇਲ੍ਹ ਅੰਦਰ ਕੀਤੇ ਸਰਚ ਦੌਰਾਨ ਬਰਨਾਲਾ ਜੇਲ੍ਹ ਅੰਦਰ ਨਸ਼ਾ ਰੋਕਣ ਅਤੇ ਮੋਬਾਇਲ ਫੋਨ ਲਈ ਕਈ ਵਿਅਕਤੀਆਂ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ। ਇਸ ਸਰਚ ਆਪ੍ਰੇਸ਼ਨ ਰਾਹੀਂ ਬਰਨਾਲਾ ਪੁਲਿਸ ਦਾ ਮੁੱਖ ਉਦੇਸ਼ ਬਰਨਾਲਾ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਬਾਹਰੋਂ ਆ ਰਹੇ ਨਸ਼ਾ ਅਤੇ ਮੋਬਾਇਲ ਫੋਨ ਸਮੇਤ ਸਮਾਜ ਵਿਰੋਧੀ ਗਤੀ ਵਿਧੀਆਂ ਤੋਂ ਰੋਕਣਾ ਹੈ।
ਵੀਡੀਓ ਲਈ ਕਲਿੱਕ ਕਰੋ -:
























