ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਬਹੁਤ ਜ਼ਿਆਦਾ ਗਰਮਾ ਹੋਈ ਹੈ । ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇੱਕ-ਦੂਜੇ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਅਲੀਬਾਬਾ ਨੂੰ ਤਾਂ ਬਦਲ ਦਿੱਤਾ ਪਰ 40 ਚੋਰ ਤਾਂ ਹਾਲੇ ਵੀ ਓਹੀ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ AAP ਦੇ ਮੁੱਖ ਮੰਤਰੀ ਚਿਹਰੇ ‘ਤੇ ਉਠਦੇ ਸਵਾਲਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਕੋਈ ਗੱਲ ਹੋਵੇ ਜਾਂ ਨਾ ਹੋਵੇ ਪਰ ਇਹ ਸਵਾਲ ਜ਼ਰੂਰ ਹੁੰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਵੀ CM ਚਿਹਰੇ ਦਾ ਐਲਾਨ ਕੀਤਾ ਜਾਵੇਗਾ, ਪਰ ਸਾਡੇ ਲਈ CM ਦਾ ਮਤਲਬ ਚੀਫ਼ ਮਿਨਿਸਟਰ ਨਹੀਂ ਕਾਮਨ ਮੈਨ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਨਕਲ ਕਰ ਰਹੇ ਹਨ, ਪਰ ਉਹ ਉਨ੍ਹਾਂ ਗੱਲਾਂ ‘ਤੇ ਅਮਲ ਨਹੀਂ ਕਰ ਰਹੇ ।
ਇਸ ਤੋਂ ਅੱਗੇ ਉਨ੍ਹਾਂ ਨੇ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 4 ਸਾਲ ਮੁੱਖ ਮੰਤਰੀ ਰਹੇ, ਪਰ 4 ਸਾਲ ਉਨ੍ਹਾਂ ਦੇ ਸਿਸਵਾਂ ਫਾਰਮ ਹਾਊਸ ਦੇ ਦਰਵਾਜ਼ੇ ਹਮੇਸ਼ਾਂ ਬੰਦ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟ ਸਰਕਾਰ ਦਾ ਇੰਜਣ ਹੀ ਬਦਲਿਆ ਹੈ, ਪਰ ਪਿੱਛੇ ਤਾਂ ਪੂਰੀ ਗੱਡੀ ਓਹੀ ਹੈ। ਕਾਂਗਰਸ ਨੇ ਨਾਮ ਬਦਲ ਕੇ ਸਾਢੇ ਚਾਰ ਸਾਲ ਦੀਆਂ ਕਮੀਆਂ ਲੁਕਾਉਣਾ ਚਾਹੁੰਦੀ ਹੈ।
ਇਹ ਵੀ ਦੇਖੋ: ਲਖੀਮਪੁਰ : ਕਿਸਾਨਾਂ ਦੀਆਂ ਲਾਸ਼ਾਂ ਕੋਲ ਬੈਠ ਰੋ ਰਹੇ ਪਰਿਵਾਰ ਦੇਖੋ ਰੂਹ ਕੰਬਾਓ ਤਸਵੀਰਾਂ LIVE …!