ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਉਸ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕੁੜੀ ‘ਤੇ 295-A ਦਾ ਪਰਚਾ ਦਰਜ ਕੀਤਾ ਹੈ।
ਕੁੜੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਯੋਗਾ ਡੇ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਯੋਗਾ ਕੀਤਾ ਸੀ ਤੇ ਸੋਸ਼ਲ ਮੀਡੀਆ ਅਕਾਊਂਟ ਉਤੇ ਫੋਟੋਆਂ ਸ਼ੇਅਰ ਕੀਤੀਆਂ ਸੀ ਜਿਸ ਤੋਂ ਬਾਅਦ ਮਾਮਲਾ ਚਰਚਾ ਵਿਚ ਆਇਆ ਸੀ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਲਵਮੈਰਿਜ ਤੋਂ 5 ਦਿਨ ਪਹਿਲਾਂ ਕੁੜੀ ਨੇ ਚੁੱਕਿਆ ਖੌਫ/ਨਾਕ ਕਦਮ, ਮਾਂ ਨੇ ਦੱਸੀ ਵਜ੍ਹਾ
ਦੱਸ ਦੇਈਏ ਕਿ ਦਰਅਸਲ, ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਕਮਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਰਚਨਾ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਹ ਯੋਗਾ ਕਰਦੇ ਦੇਖਿਆ ਗਿਆ। ਇਕ ਤਸਵੀਰ ‘ਚ ਉਹ ਮੈਡੀਟੇਸ਼ਨ ਪੋਸਚਰ ‘ਚ ਨਜ਼ਰ ਆ ਰਹੀ ਹੈ, ਜਦਕਿ ਦੂਜੀ ਤਸਵੀਰ ‘ਚ ਉਹ ਸ਼ੀਰਸ਼ਾਸਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਕੁੜੀ ਵੱਲੋਂ ਮਾਫੀ ਵੀ ਮੰਗੀ ਸੀ ਪਰ ਇਸ ਦੇ ਬਾਵਜੂਦ ਸ਼ਿਕਾਇਤ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਰਚਾ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: