ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਾਰੇ ਨੇ ਚੋਣ ਖਰਚਿਆਂ ਦੀ ਦੂਜੀ ਜਾਂਚ ਦੌਰਾਨ ਹਾਜ਼ਰ ਨਾ ਹੋਣ ਵਾਲੇ ਉਮੀਦਵਾਰਾਂ ਦੇ ਵਾਹਨਾਂ ਦੀ ਮਨਜ਼ੂਰੀ ਰੱਦ ਕਰ ਦਿੱਤੀ ਹੈ।
ਇਸ ਬਾਰੇ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ, ਆਜ਼ਾਦ ਉਮੀਦਵਾਰ ਡਿੰਪਲ ਤੇ ਆਜ਼ਾਦ ਉਮੀਦਵਾਰ ਮੱਖਣ ਸਿੰਘ ਵੱਲੋਂ ਜਨ ਪ੍ਰਤੀਨਿਧਤੀ ਐਕਟ 1951 ਦੀ ਧਾਰਾ 77 ਤਹਿਤ ਮੈਂਟੇਨ ਕੀਤੇ ਜਾ ਰਹੇ ਚੋਣ ਖਰਚਾ ਰਜਿਸਟਰ ਦਾ ਮਿਲਾਨ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਨਾਲ ਕਰਨ ਲਈ ਖਰਚਾ ਆਬਜ਼ਰਵਰ ਕੋਲ 20 ਮਈ 2024 ਨੂੰ ਆਪਣਾ ਰਿਕਾਰਡ ਪੇਸ਼ ਕਰਨਾ ਸੀ, ਜੋ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਜਲਾਲਾਬਾਦ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਸਰਕਾਰ ਦੀਆਂ ਗਿਣਵਾਈਆਂ ਉਪਲਬਧੀਆਂ
ਅਧਿਕਾਰੀ ਨੇ ਦੱਸਿਆ ਕਿ ਉਕਤ ਉਮੀਦਵਾਰਾਂ ਨੂੰ 25 ਮਈ 2024 ਨੂੰ ਦੁਬਾਰਾ ਆਪਣਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਨਿਰਧਾਰਤ ਤਰੀਕ ‘ਤੇ ਰਿਕਾਰਡ ਪੇਸ਼ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਜਾਰੀ ਵਾਹਨ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ ਪਰ ਆਜ਼ਾਦ ਉਮੀਦਵਾਰਾਂ ਨੇ ਕੋਈ ਪ੍ਰਤੀਨਿਧੀ ਪੇਸ਼ ਨਹੀਂ ਕੀਤਾ। ਇਸ ਲਈ ਇਨ੍ਹਾਂ ਨੂੰ ਜਾਰੀ ਕੀਤੀਆਂ ਗਈਆਂ ਵਾਹਨ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: