bikram singh majithia: ਅੱਜ ਛੇ ਮਹੀਨਿਆਂ ਹੋ ਗਏ ਹਨ ਪੰਜਾਬ ਅਤੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਬਾਰਡਰਾਂ ‘ਤੇ ਬੈਠੇ ਹਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।ਕਿਸਾਨ ਕੜਾਕੇਦਾਰ ਸਰਦੀਆਂ, ਗਰਮੀ ਅਤੇ ਬਾਰਿਸ਼ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰ ਰਹੇ ਹਨ ਪਰ ਅੱਜ ਤੱਕ ਪੀਅੇੱਮ ਮੋਦੀ ਅਤੇ ਉਨਾਂ੍ਹ ਦੇ ਮੰਤਰੀ ਕਿਸਾਨਾਂ ਨੂੰ ਮਿਲਣ ਬਾਰਡਰ ‘ਤੇ ਨਹੀਂ ਆਏ।
ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂੂ ਕਰ ਰਹੇ ਹਨ ਦੂਜੇ ਪਾਸੇ ਡੀਜ਼ਲ, ਖਾਦ ਅਤੇ ਕਿਸਾਨੀ ਨਾਲ ਜੁੜੀਆਂ ਹੋਰ ਚੀਜ਼ਾਂ ਦੇ ਭਾਅ ਵਧਾ ਕੇ ਕਿਸਾਨਾਂ ਦੀ ਮੁਸ਼ਕਿਲਾਂ ਵਧਾ ਰਹੇ ਹਨ।ਅੱਜ ਦਿੱਲੀ ਬਾਰਡਰਾਂ ‘ਤੇ 400 ਤੋਂ ਜਿਆਦਾ ਕਿਸਾਨ ਸ਼ਹੀਦ ਹੋ ਚੁੱਕਾ ਹੈ।ਅੜੀਅਲ ਰਵੱਈਆ ਛੱਡ ਕੇ ਸਰਕਾਰ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।ਕਾਂਗਰਸ ਅਤੇ ਆਪ ਸ਼ੁਰੂ ਤੋਂ ਭਾਜਪਾ ਦੀ ਵਿਰੋਧੀ ਹੈ।
ਇਹ ਵੀ ਪੜੋ:ਆਕਸੀਜਨ ਸਪੋਰਟ ‘ਤੇ ਹੀ ਦਫਤਰ ਪਹੁੰਚਿਆ ਬੈਂਕ ਕਰਮਚਾਰੀ, ਅਧਿਕਾਰੀ ‘ਤੇ ਛੁੱਟੀ ਨਾ ਦੇਣ ਦਾ ਦੋਸ਼
ਉਨਾਂ੍ਹ ਨੇ ਹਰ ਗੱਲ ‘ਤੇ ਉਨ੍ਹਾਂ ਦਾ ਵਿਰੋਧ ਕਰਨਾ ਹੈ।ਵੱਡੀ ਗੱਲ ਸਾਡੇ ਲਈ ਸੀ ਕਿ ਅਸੀਂ ਉਨਾਂ੍ਹ ਦੇ ਨਾਲ ਸੀ ਜਦੋਂ ਸਾਨੂੰ ਲੱਗਿਆ ਕਿ ਇਹ ਕਿਸਾਨੀ ਦੇ ਹੱਕ ‘ਚ ਫੈਸਲਾ ਨਹੀਂ ਲੈ ਰਹੇ ਅਸੀਂ ਉਸੇ ਸਮੇਂ 30 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ।ਵਜ਼ੀਰੀ ਛੱਡ ਦਿੱਤੀ।ਲੋਕਸਭਾ ‘ਚ ਅਸੀਂ ਜਮ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਕਾਂਗਰਸ ਨੇ ਤਾਂ ਬਾਈਕਾਟ ਕਰ ਦਿੱਤਾ ਸੀ।ਸਾਡੀ ਮੰਗ ਹੈ ਕਿ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲਏ ਜਾਣ।
ਇਹ ਵੀ ਪੜੋ:Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE
10 ਲੱਖ ਰੁਪਏ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ।ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ 10 ਲੱਖ ਰੁਪਏ ਮਿਲੇ ਉਨ੍ਹਾਂ ਦਾ ਪੂਰਾ ਕਰਜ਼ਾ ਮਾਫ ਹੋਵੇ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇ।ਅੱਜ ਪੰਜਾਬ ‘ਚ ਹਰ ਥਾਂ ‘ਤੇ ਵਾਹਨਾਂ ‘ਤੇ ਕਾਲੇ ਝੰਡੇ ਲੱਗੇ ਹਨ ਤਾਂ ਕਿ ਖੇਤੀ ਕਾਨੂੰਨ ਇੱਕ ਸਿਰੇ ਤੋਂ ਰੱਦ ਹੋਣ।ਕੈਪਟਨ ਸਰਕਾਰ ਦੇ ਮੰਤਰੀਆਂ ਨੂੰ ਬੇਤੁਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਕਿਸਾਨ ਅੱਜ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਉਨਾਂ੍ਹ ਬਾਰੇ ਇਹ ਕਹਿ ਦੇਣਾ ਕਿ ਕੋਰੋਨਾ ਕਿਸਾਨਾਂ ਕਰਕੇ ਫੈਲ ਰਿਹਾ ਹੈ।