ਸਯੁੰਕਤ ਕਿਸਾਨ ਮੋਰਚੇ ਨੇ ਸ਼ੁਰੂ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਇਹ ਸੱਦਾ ਦਿੱਤਾ ਸੀ ਕਿ 15 ਅਕਤੂਬਰ ਨੂੰ (ਦੁਸਹਿਰੇ ਦੇ ਤਿਉਹਾਰ ਵਾਲੇ ਦਿਨ) ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਨਰਿੰਦਰ ਸਿੰਘ ਤੋਮਰ, ਅਜੈ ਮਿਸ਼ਰਾ ਤੇਨੀ ਅਤੇ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਜਾਣਗੇ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਦੀ ਭਾਵਨਾ ਨਾਲ ਬਣੇ ਰਹਿਣ ਲਈ ਇਹ ਦਿਨ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ।
ਹਾਲਾਂਕਿ, ਭਾਜਪਾ-ਆਰਐਸਐਸ ਦੀਆਂ ਤਾਕਤਾਂ ਵੱਲੋਂ ਇਸ ਮੌਕੇ ਦੀ ਵਰਤੋਂ ਖਾਸ ਕਰਕੇ ਤਰਾਈ ਦੇ ਸੰਵੇਦਨਸ਼ੀਲ ਹਿੱਸਿਆਂ ਵਿੱਚ ਫਿਰਕੂ ਤਣਾਅ ਵਧਾਉਣ ਲਈ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ, ਇਸ ਪ੍ਰੋਗਰਾਮ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ। ਕੁਝ ਆਗੂਆਂ ਦੇ ਬਿਆਨਾਂ ਕਰਕੇ 15 ਅਤੇ 16 ਅਕਤੂਬਰ ਦੀਆਂ ਦੋਵੇਂ ਤਰੀਕਾਂ ਵਿੱਚਕਾਰ ਕੁਝ ਉਲਝਣ ਪੈਦਾ ਹੋ ਗਈ ਹੈ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਸਯੁੰਕਤ ਕਿਸਾਨ ਮੋਰਚਾ ਹੁਣ ਸਾਰੀਆਂ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਸਥਾਨਕ ਸਥਿਤੀ ਅਨੁਸਾਰ 15 ਜਾਂ 16 ਤਰੀਕ ਨੂੰ ਪੁਤਲਾ ਦਹਨ ਦੀ ਕਾਰਵਾਈ ਕਰਨ ਦੀ ਸਲਾਹ ਦਿੰਦਾ ਹੈ।