ਇੱਕ ਵਿਵਾਦਤ ਬਿਆਨ ‘ਚ ਭਾਜਪਾ ਆਗੂ ਨੇ ਬੀਤੇ ਦਿਨੀਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਅੱਤਵਾਦੀ’ ਕਰਾਰ ਦਿੱਤਾ ਤੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਕਿਸਾਨਾਂ ਲਈ ਨੁਕਸਾਨਦੇਹ ਤੇ ‘ਖਾਲਿਸਤਾਨੀ ਗੁੰਡਿਆਂ’ ਲਈ ਲਾਭਦਾਇਕ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਿੱਚ ਘੋਸੀ ਲੋਕ ਸਭਾ ਹਲਕੇ ਦੇ ਸਾਬਕਾ ਸੰਸਦ ਮੈਂਬਰ ਹਰੀਨਾਰਾਇਣ ਰਾਜਭਰ ਨੇ ਨਾਲ ਹੀ ਕਿਹਾ ਕਿ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਮਾਫੀਆ ਮੁਖਤਾਰ। ਅੰਸਾਰੀ ਦੇ ਸ਼ੂਟਰ ਰਹੇ ਹਨ।
ਭਾਜਪਾ ਆਗੂ ਨੇ 700 ਕਿਸਾਨਾਂ ਦੀਆਂ ਮੌਤਾਂ ਲਈ ਵੀ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਮੰਗ ਕੀਤੀ ਕਿ ਟਿਕੈਤ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਜਾਇਦਾਦ ਜ਼ਬਤ ਕੀਤੀ ਜਾਵੇ। ਸਾਬਕਾ ਲੋਕ ਸਭਾ ਮੈਂਬਰ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਸਰਕਾਰ ਦੇ ਨਰਮ ਰੁਖ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ। ਮੁਜ਼ਹਰਾਕਾਰੀ ਕਿਸਾਨ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -: