ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਯੁਕਤ ਮੋਰਚਾ ਵੱਲੋਂ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਪੂਰਨ ਬਾਈਕਾਟ ਕੀਤਾ ਹੋਇਆ ਅਤੇ ਐਲਾਨ ਕੀਤਾ ਕਿ ਪੰਜਾਬ ਅੰਦਰ ਕੋਈ ਵੀ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਸਰਦੂਲਗੜ ਹਲਕੇ ਅੰਦਰ ਬੀਜੇਪੀ ਵਲੋ ਪਿਛਲੇ ਦਿਨੀਂ ਆਪਣੀਆਂ ਗਤੀਵਿਧੀਆਂ ਵੀ ਚਾਲੂ ਰੱਖੀਆਂ ਅਤੇ ਬੀਜੇਪੀ ਲੀਡਰ ਮਿਲਖਾ ਸਿੰਘ ਨੇ ਆਪਣਾ ਦਫ਼ਤਰ ਬਣਾ ਕੇ ਉਸ ਉੱਪਰ ਬੀਜੇਪੀ ਦਾ ਝੰਡਾ ਲਹਿਰਾ ਦਿੱਤਾ। ਜਿਸ ਦਾ ਵਿਰੋਧ ਕਰਨ ਲਈ ਅੱਜ ਸੰਯੁਕਤ ਮੋਰਚੇ ਦੇ ਹਦਾਇਤਾਂ ਮੁਤਾਬਕ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕਰਨ ਲਈ ਅੱਜ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ।
ਸਰਦੂਲਗੜ੍ਹ ਹਲਕੇ ਅੰਦਰ ਬੀਜੇਪੀ ਦੀ ਕੋਈ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਅੱਜ ਜੋ ਮੀਟਿੰਗ ਹੈ ਉਸ ਨੂੰ ਰੱਦ ਕੀਤਾ ਜਾਵੇ ਅਤੇ ਝੰਡਾ ਉਤਾਰਿਆ ਜਾਵੇਗਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿੱਚ ਸਥਿਤੀ ਤਣਾਅਪੂਰਨ ਹੁੰਦੀ ਵੇਖ ਪ੍ਰਸ਼ਾਸਨ ਨੇ ਬੀਜੇਪੀ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਝੰਡਾ ਉਤਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਉਨ੍ਹਾਂ ਕਿਹਾ ਕਿ ਸਾਡੀ ਹਾਈ ਕਮਾਨ ਦੇ ਜੋ ਆਦੇਸ਼ ਹੋਣਗੇ ੳਨ੍ਹਾਂ ਮੁਤਾਬਕ ਹੀ ਅਸੀਂ ਅਗਲਾ ਫ਼ੈਸਲਾ ਲਵਾਂਗੇ। ਜਦੋਂ ਇਸ ਸੰਬੰਧੀ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਬੀਜੇਪੀ ਆਗੂ ਦਾ ਝੰਡਾ ਲਾਹ ਕੇ ਹੀ ਇੱਥੋਂ ਜਾਵਾਂਗੇ।
ਜਦੋਂ ਪੁਲਿਸ ਨਾਲ ਕਿਸਾਨਾਂ ਦੀ ਧੱਕਾ ਮੁੱਕੀ ਹੋਈ ਤਾਂ ਇੱਕ ਕਿਸਾਨ ਨੇ ਆਪਣੀ ਦਾੜ੍ਹੀ ਪੁੱਟਣ ਅਤੇ ਉਸ ਨੂੰ ਧੱਕੇ ਮਾਰਨ ਦੇ ਵੀ ਪੁਲੀਸ ਉਪਰ ਉਸ ਨੇ ਦੋਸ਼ ਲਗਾਏ। ਜਦੋਂ ਮੌਕੇ ਤੇ ਸਥਿਤੀ ਬਾਰੇ ਉਪ ਮੰਡਲ ਮੈਜਿਸਟਰੇਟ ਓਮ ਪ੍ਰਕਾਸ਼ ਜਿੰਦਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਦੋਵੇਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਲੇਕਿਨ ਅਜੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ।