ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਬਕਾ ਭਾਜਪਾ ਜਿਲਾ ਪ੍ਰਧਾਨ ਅਤੇ ਸਾਬਕਾ ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਸੁਰੇਸ਼ ਭਾਟੀਆ ਨੇ ਪ੍ਰੇਸਵਾਰਤਾ ਕਰਕੇ ਪੰਜਾਬ ਸਰਕਰ ਦੇ ਉਤੇ ਸੈਂਕੜੇ ਲੱਖਾਂ ਰੁਪਏ ਗਬਨ ਕਰਨ ਦਾ ਆਰੋਪ ਲਗਾਇਆ ਹੈ। ਸੁਰੇਸ਼ ਭਾਟੀਆ ਨੇ ਪ੍ਰੇਸਵਾਰਤਾ ਕਰਕੇ ਕਿਹਾ ਕਿ ਕੇਂਦਰ ਦੀ ਭਾਜਪਾ ਸਕਰਾਰ ਵਲੋਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਦੇ ਉਤੇ ਲੱਖ ਰੁਪਏ ਆਏ ਸਨ, ਲੇਕਿਨ ਉਨ੍ਹਾਂ ਲੱਖਾਂ ਰੁਪਏ ਦਾ ਕੋਈ ਹਿਸਾਬ ਨਹੀਂ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਕਰਾਰ ਵਲੋਂ ਬਾਬਾ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਬਟਾਲਾ ਨੂੰ 10 ਕਰੋੜ ਰੁਪਏ ਦਿੱਤੇ ਗਏ ਸਨ ਕਿ ਬਟਾਲਾ ਵਿੱਚ ਵਿਕਾਸ ਕਾਰਜ ਹੋ ਸਕਣ, ਲੇਕਿਨ ਬਾਬਾ ਨਾਨਕ ਦੇਵ ਜੀ ਦੇ ਵਿਆਹ ਤੇ ਸੰਗਤ, ਰਾਤ ਨੂੰ ਗਲੀਆਂ ਵਿਚੋਂ ਲਾਈਟ ਨਾ ਹੋਣ ਕਰਕੇ ਹਨੇਰੇ ਵਿਚੋਂ ਅਤੇ ਟੂਟੀਆਂ ਸੜਕਾਂ ਅਤੇ ਚਿੱਕੜ ਵਿਚੋਂ ਲੰਘੀ। ਕੋਈ ਵੀ ਪੈਸਾ ਬਟਾਲਾ ਨਹੀਂ ਚੰਗੀ ਤਰ੍ਹਾਂ ਨਹੀਂ ਲਾਇਆ ਗਿਆ, ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਵਲੋਂ ਆਏ ਪੈਸੇ ਦੀ ਜਾਂਚ ਕਰਵਾਈ ਜਾਵੇ। ਜਦੋ ਸੁਰੇਸ਼ ਭਾਟੀਆ ਕੋਲੋ ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਬਾਰੇ ਪੁਛੇਆ ਗਿਆ ਤਾਂ, ਭਾਜਪਾ ਆਗੂ ਸਵਾਲਾਂ ਤੋਂ ਭਜਦੇ ਨਜਰ ਆਏ ਅਤੇ ਭੜਕਦੇ ਵੀ ਨਜ਼ਰ ਆਏ, ਉਨ੍ਹਾਂ ਨੇ ਕਿਹਾ ਕਿ ਸਾਂਸਦ ਨੂੰ ਨਗਰ ਨਿਗਮ ਦੇ ਕੰਮਾਂ ਨਾਲ ਨਾ ਮੇਲੋ, ਉਨ੍ਹਾਂ ਨੂੰ ਹੋਰ ਵੀ ਵੱਡੇ ਕੰਮ ਹੁੰਦੇ ਹਨ।