bjp leader abducted: ਜੰਮੂ ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਨੇਤਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਾਰਾਮੂਲਾ ਵਿੱਚ ਭਾਜਪਾ ਦੇ ਸਥਾਨਕ ਨੇਤਾ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਿਸ ਨਿਰੰਤਰ ਸਰਚ ਅਭਿਆਨ ਚਲਾ ਰਹੀ ਹੈ, ਪਰ ਅਜੇ ਤੱਕ ਆਗੂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਵਾਦੀ ‘ਚ ਭਾਜਪਾ ਨੇਤਾ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਸ ਮਹੀਨੇ ਦੀ ਦੂਜੀ ਘਟਨਾ ਹੈ। ਜੁਲਾਈ ਦੇ ਪਹਿਲੇ ਹਫਤੇ, ਬਾਂਦੀਪੁਰਾ ਦੇ ਸਥਾਨਕ ਭਾਜਪਾ ਨੇਤਾ ਸ਼ੇਖ ਵਸੀਮ ਬੇਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਗੋਲੀਬਾਰੀ ਵਿੱਚ ਸ਼ੇਖ ਵਸੀਮ ਦਾ ਪਿਤਾ ਅਤੇ ਭਰਾ ਵੀ ਮਾਰੇ ਗਏ ਸਨ। ਹੁਣ ਬਾਰਾਮੂਲਾ ਵਿੱਚ ਭਾਜਪਾ ਆਗੂ ਨੂੰ ਅਗਵਾ ਕਰ ਲਿਆ ਗਿਆ ਹੈ।
ਮੇਰਾਜੂਦੀਨ ਮੱਲਾ ਬਾਰਾਮੂਲਾ ਮਿਉਂਸਪਲ ਕਮੇਟੀ ਵਾਟਰਗ੍ਰਾਮ ਦਾ ਉਪ-ਚੇਅਰਮੈਨ ਹੈ ਅਤੇ ਭਾਜਪਾ ਦਾ ਮੈਂਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਮੇਰਾਜੂਦੀਨ ਬਸਤੀ ਵਿੱਚ ਸੜਕ ‘ਤੇ ਪੈਦਲ ਜਾ ਰਿਹਾ ਸੀ ਤਾਂ ਉਸ ਸਮੇਂ ਕੁੱਝ ਅਣਪਛਾਤੇ ਵਿਅਕਤੀ ਉਸ ਨੂੰ ਕਾਰ ‘ਚ ਲੈ ਗਏ। ਇਹ ਘਟਨਾ ਬੁੱਧਵਾਰ ਸਵੇਰ ਦੀ ਹੈ। ਇਸ ਘਟਨਾ ਤੋਂ ਬਾਅਦ ਘਾਟੀ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਰ ਅਜੇ ਤੱਕ ਮੇਰਾਜੂਦੀਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਸ਼ੇਖ ਵਸੀਮ ਬੇਰੀ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਫਸੋਸ ਜਤਾਇਆ ਸੀ। ਇਸ ਦੇ ਨਾਲ ਹੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਵੀ ਪਰਿਵਾਰ ਕੋਲ ਗਏ ਸਨ। ਰਾਮ ਮਾਧਵ ਨੇ ਕਿਹਾ ਸੀ ਕਿ ਅੱਤਵਾਦੀ ਜਿਨ੍ਹਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।