devendra fadnavis tests positive: ਨਵੀਂ ਦਿੱਲੀ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਜ਼ਰੂਰਤ ਪੈਣ ਤੇ ਟੈਸਟ ਕਰਵਾਉਣ।ਫੜਨਵੀਸ ਨੇ ਟਵੀਟ ਕੀਤਾ, “ਤਾਲਾਬੰਦੀ ਤੋਂ ਬਾਅਦ ਤੋਂ ਮੈਂ ਹਰ ਦਿਨ ਕੰਮ ਕਰ ਰਿਹਾ ਹਾਂ, ਪਰ ਹੁਣ ਅਜਿਹਾ ਲਗਦਾ ਹੈ ਕਿ ਰੱਬ ਚਾਹੁੰਦਾ ਹੈ ਕਿ ਮੈਂ ਕੁੱਝ ਦੇਰ ਰੁਕਾਂ ਅਤੇ ਛੁੱਟੀ ਲਵਾਂ। ਮੇਰਾ ਕੋਰੋਨਾ ਟੈਸਟ ਸਕਾਰਾਤਮਕ ਹੈ ਅਤੇ ਮੈਂ ਏਕਾਂਤਵਾਸ ਵਿਚ ਹਾਂ। ਡਾਕਟਰਾਂ ਦੀ ਸਲਾਹ ‘ਤੇ ਦਵਾਈਆਂ ਲੈਂ ਰਿਹਾ ਹਾਂ।”
ਉਨ੍ਹਾਂ ਨੇ ਅੱਗੇ ਲਿਖਿਆ, “ਜੋ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਕੋਵਿਡ 19 ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਰੇ ਆਪਣਾ ਧਿਆਨ ਰੱਖੋ।” ਦੱਸ ਦੇਈਏ ਕਿ ਦੇਵੇਂਦਰ ਫੜਨਵੀਸ ਬਿਹਾਰ ਚੋਣਾਂ ਵਿੱਚ ਭਾਜਪਾ ਦੇ ਇੰਚਾਰਜ ਹਨ। ਉਹ ਬਿਹਾਰ ਵਿੱਚ ਵੀ ਭਾਜਪਾ ਲਈ ਚੋਣ ਪ੍ਰਚਾਰ ਕਰ ਰਹੇ ਸਨ। ਉਹ ਲਗਾਤਾਰ ਰੈਲੀਆਂ ਨੂੰ ਵੀ ਸੰਬੋਧਨ ਕਰ ਰਹੇ ਸੀ।