Former cricketer Ashok Dinda: ਨਵੀਂ ਦਿੱਲੀ: ਭਾਜਪਾ ਨੇ ਪਹਿਲੇ ਦੋ ਪੜਾਵਾਂ ਦੀਆਂ ਸੀਟਾਂ ਲਈ 57 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸਾਬਕਾ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਮੋਇਨਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਪਹਿਲੀ ਸੂਚੀ ਵਿੱਚ ਨੰਦੀਗਰਾਮ ਤੋਂ ਸ਼ੁਹੇਂਦੂ ਅਧਿਕਾਰੀ ਦਾ ਨਾਂ ਸਭ ਤੋਂ ਪ੍ਰਮੁੱਖ ਹੈ, ਜੋ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਖਿਲਾਫ ਚੋਣ ਲੜਨਗੇ । ਭਾਜਪਾ ਦੀ ਪਹਿਲੀ ਸੂਚੀ ਵਿੱਚ ਕਈ ਮਹਿਲਾ ਉਮੀਦਵਾਰਾਂ ਦਾ ਨਾਮ ਵੀ ਸ਼ਾਮਿਲ ਹੈ।
ਪੁਰੂਲਿਆ ਤੋਂ ਸੁਦੀਪ ਮੁਖਰਜੀ, ਗੋਸਾਵਾ ਤੋਂ ਚਿਤਾ ਪ੍ਰਮਣਿਕ, ਪਥਪ੍ਰਤਿਮਾ ਤੋਂ ਅਸ਼ੀਸ਼ ਹਲਦਰ, ਕੱਕਦੀਪ ਤੋਂ ਦੀਪੰਕਰ ਜਨਾ, ਛਠਨਾ ਤੋਂ ਸੱਤਨਰਾਇਨ ਮੁਖਰਜੀ, ਰਾਣੀਬੰਧ (ਐਸ.ਟੀ.) ਸੀਟ ਤੋਂ ਖੁਦੀਰਾਮ ਟੁਡੂ, ਸਲਤੌਰਾ (ਐਸ.ਸੀ.) ਤੋਂ ਚੰਦਨਾ ਬੌਰੀ , ਰਘੁਨਾਥਪੁਰ (ਐਸ.ਸੀ.) ਸੀਟ ਤੋਂ ਐਡਵੋਕੇਟ ਵਿਵੇਕਾਨੰਦ ਬੌਰੀ, ਮਨਬਾਜ਼ਾਰ (ਐਸ.ਟੀ.) ਗੌਰੀ ਸਿੰਘ ਸਦਰ, ਬਿਨਪੁਰ (ਐਸ.ਟੀ.) ਤੋਂ ਪਾਲਨ ਸਰੀਨ, ਮੇਦਨੀਪੁਰ ਤੋਂ ਸ਼ਮੀਤ ਦਾਸ, ਕੇਸ਼ਰੀ (ਐਸ.ਟੀ.) ਸੋਨਾਲੀ ਮਰਮੂ, ਖੜਗਪੁਰ ਤੋਂ ਤਪਨ ਭੁਈਆ, ਗਰਬੇਟਾ ਰੁਇਦਾਸ ਨੂੰ ਟਿਕਟ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 4 ਮਾਰਚ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਚੋਣ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਚੋਣ ਕਮੇਟੀ ਨੇ 57 ਨਾਵਾਂ ‘ਤੇ ਆਪਣੀ ਮੋਹਰ ਲਗਾਈ ਹੈ । ਸੋਨਮੁੱਖੀ ਤੋਂ ਦੀਵਾਕਰ, ਹਲਦੀਆ ਤੋਂ ਤਾਪਸੀ ਮੰਡਲ, ਸਾਗਰ ਤੋਂ ਵਿਕਾਸ ਨੂੰ ਟਿਕਟ ਦਿੱਤੀ ਗਈ ਹੈ। ਨੀਲੰਜਨ ਅਧਿਕਾਰ ਨੰਦਕੁਮਾਰ ਤੋਂ ਨਾਮਜ਼ਦ ਕੀਤੇ ਗਏ ਹਨ।
ਇਹ ਵੀ ਦੇਖੋ: ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…