Gujarat ByPolls Results 2020: ਗੁਜਰਾਤ ਦੀਆਂ ਅੱਠ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਗਿਣਤੀ ਦੇ ਰੁਝਾਨਾਂ ਦੇ ਅਨੁਸਾਰ ਇਸ ਸਮੇਂ ਤੱਕ ਭਾਜਪਾ ਸਾਰੀਆਂ ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ ਪੱਛੜਦੀ ਹੋਈ ਨਜ਼ਰ ਆ ਰਹੀ ਹੈ। ਘੱਟੋ ਘੱਟ ਪੰਜ ਵਿਧਾਨ ਸਭਾ ਸੀਟਾਂ ਲਿਮਬਡੀ, ਅਬਦਸਾ, ਕਪਰਾਦ, ਡਾਂਗ ਅਤੇ ਕਰਜ਼ਨ ਵਿੱਚ ਭਾਜਪਾ ਉਮੀਦਵਾਰਾਂ ਦੀ ਕਾਂਗਰਸ ਦੇ ਉਮੀਦਵਾਰਾਂ ਉੱਤੇ ਪ੍ਰਭਾਵਸ਼ਾਲੀ ਬੜ੍ਹਤ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕਾਂਗਰਸ ਦੇ ਜੈਅੰਤੀ ਲਾਲ ਪਟੇਲ, ਜੋ ਪਹਿਲਾਂ ਮੋਰਬੀ ਸੀਟ ਤੋਂ ਅੱਗੇ ਸੀ, ਹੁਣ ਭਾਜਪਾ ਦੇ ਬ੍ਰਿਜੇਸ਼ ਮੇਰਜਾ ਤੋਂ ਤਕਰੀਬਨ 1000 ਵੋਟਾਂ ਨਾਲ ਪਿੱਛੜ ਗਏ ਹਨ। ਇਸ ਦੇ ਨਾਲ ਹੀ ਭਾਜਪਾ ਸਵੇਰ ਤੋਂ ਬਾਕੀ ਦੀਆਂ ਸੱਤ ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਚਾਰ ਘੰਟੇ ਦੀ ਗਿਣਤੀ ਤੋਂ ਬਾਅਦ, ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਕੀਰਤੀ ਸਿੰਘ ਰਾਣਾ ਲੱਗਭਗ 22 ਹਜ਼ਾਰ ਵੋਟਾਂ ਨਾਲ ਲਿਮਬਡੀ ਤੋਂ ਅੱਗੇ ਚੱਲ ਰਹੇ ਸਨ। ਅਬਦਸਾ ਵਿੱਚ ਭਾਜਪਾ ਦੇ ਪ੍ਰਦਿਯੂਮਨ ਸਿੰਘ ਜਡੇਜਾ ਲੱਗਭਗ 16 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੇ ਜੀਤੂ ਚੌਧਰੀ ਅਤੇ ਵਿਜੇ ਪਟੇਲ ਨੇ ਵੀ ਕਪਰਾਦ ਅਤੇ ਡਾਂਗ ਵਿੱਚ ਆਪਣੇ ਕਾਂਗਰਸ ਦੇ ਵਿਰੋਧੀਆਂ ਉੱਤੇ ਕ੍ਰਮਵਾਰ 14,000 ਤੋਂ ਵੱਧ ਵੋਟਾਂ ਦੀ ਲੀਡ ਬਣਾਈ ਹੋਈ ਹੈ। ਕਰਜ਼ਨ ਸੀਟ ‘ਤੇ ਭਾਜਪਾ ਉਮੀਦਵਾਰ ਅਕਸ਼ੈ ਪਟੇਲ 9,900 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਧਾਰੀ ਸੀਟ ਤੋਂ ਭਾਜਪਾ ਦੇ ਜੇ.ਵੀ. ਕੱਕੜੀਆ 5,500 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਤੋਂ ਅੱਗੇ ਚੱਲ ਰਹੇ ਹਨ। ਜਦੋਂ ਕਿ ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਆਤਮਰਾਮ ਪਰਮਾਰ ਆਪਣੇ ਕਾਂਗਰਸੀ ਵਿਰੋਧੀ ਤੋਂ ਗਧਰਾ ਵਿੱਚ 9,500 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਧਿਆਨ ਯੋਗ ਹੈ ਕਿ 3 ਨਵੰਬਰ ਨੂੰ ਹੋਈਆਂ ਉਪ ਚੋਣਾਂ ਵਿੱਚ 60.75 ਫ਼ੀਸਦੀ ਵੋਟਿੰਗ ਹੋਈ ਸੀ। ਇਨ੍ਹਾਂ ਅੱਠ ਸੀਟਾਂ ਲਈ ਕੁੱਲ 81 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਦੇਖੋ : Big Breaking : ਮੋਗਾ ਦਾ ਰੇਲਵੇ ਟ੍ਰੈਕ ਕਰਵਾਇਆ ਗਿਆ ਖਾਲੀ, ਦੇਖੋ ਸੁਰੱਖਿਆ ਦੇ ਪੁਖਤਾ ਪ੍ਰਬੰਦ