JK terrorist attack bjp leaders: ਜੰਮੂ ਕਸ਼ਮੀਰ ਵਿੱਚ ਫੌਜ ਦੇ ਵਿਸ਼ਾਲ ਅਭਿਆਨ ਤੋਂ ਘਬਰਾਏ ਹੋਏ ਅੱਤਵਾਦੀ ਹੁਣ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਹਨ। ਬੀਤੀ ਰਾਤ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ 3 ਭਾਜਪਾ ਨੇਤਾਵਾਂ ਨੂੰ ਮਾਰ ਦਿੱਤਾ ਹੈ। ਫੌਜ ਅੱਤਵਾਦੀਆਂ ਦੀ ਭਾਲ ਕਰ ਰਹੀ ਹੈ। ਇਸ ਸਾਰੇ ਮਾਮਲੇ ‘ਤੇ ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਦਾ ਕਹਿਣਾ ਹੈ ਕਿ ਅਸੀਂ 5 ਅਗਸਤ ਤੋਂ ਪਹਿਲਾਂ 16 ਤੋਂ 19 ਲੋਕਾਂ ਦੀ ਸੂਚੀ ਬਣਾਈ ਸੀ ਅਤੇ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਹੋਟਲਾਂ ਵਿੱਚ ਰੱਖਿਆ ਗਿਆ ਸੀ। ਫਿਦਾ ਹੁਸੈਨ ਵੀ ਉਨ੍ਹਾਂ ਵਿੱਚੋਂ ਸੀ, ਪਰ ਕੁੱਝ ਦਿਨ ਪਹਿਲਾਂ ਉਹ ਹਲਫੀਆ ਬਿਆਨ ਦੇ ਕੇ ਘਰ ਚਲੇ ਗਏ ਸੀ। ਅਸੀਂ ਜਾਂਚ ਕਰਾਂਗੇ ਕਿ ਉਹ ਘਰ ਤੋਂ ਇਨ੍ਹੀ ਦੂਰ ਕੀ ਕਰਨ ਆਏ ਸੀ, ਜਿਥੇ ਉਨ੍ਹਾਂ ਨੂੰ ਮਾਰਿਆ ਗਿਆ ਸੀ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਦਾ ਕਹਿਣਾ ਹੈ ਕਿ ਇਹ ਪੂਰਵ-ਯੋਜਨਾ ਹਮਲਾ ਲੱਗ ਰਿਹਾ ਹੈ। ਕਾਰ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਸਪਾਂਸਰ ਕਰਦਾ ਹੈ। ਉੱਥੋਂ ਹੀ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਮਾਮਲੇ ਵਿੱਚ ਤਿੰਨ ਸਥਾਨਕ ਅੱਤਵਾਦੀ ਸ਼ੱਕੀ ਹਨ, ਜਿਨ੍ਹਾਂ ਵਿੱਚ ਅੱਬਾਸ ਸ਼ੇਖ, ਨਿਸਾਰ ਸ਼ਾਮਿਲ ਹਨ। ( ਭਾਜਪਾ ਨੇਤਾਵਾਂ ਦੀ ਫੋਟੋ)
ਕੱਲ੍ਹ ਕੁਲਗਾਮ ਦੇ ਵਾਈਕਪੋਰਾ ਵਿਖੇ ਫੀਦਾ ਹੁਸੈਨ ਅਤੇ ਦੋ ਹੋਰ ਭਾਜਪਾ ਵਰਕਰਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਤਿੰਨਾਂ ਵਿਅਕਤੀਆਂ ਦੀ ਮੌਤ ਗਈ ਸੀ। ਇਸ ਵੇਲੇ ਨੇਤਾਵਾਂ ਦੇ ਰਿਸ਼ਤੇਦਾਰ ਸੋਗ ਅਤੇ ਗੁੱਸੇ ਵਿੱਚ ਹਨ। ਸਸਕਾਰ ਵਿੱਚ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ, ਜੋ ਇਸ ਗੱਲ ਦਾ ਸਬੂਤ ਹੈ ਕਿ ਕਸ਼ਮੀਰ ਅਜਿਹੇ ਹਮਲਿਆਂ ਤੋਂ ਨਹੀਂ ਡਰਦਾ। ਸਰਕਾਰ ਨੇ ਇਸ ਨੂੰ ਇੱਕ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਕਾਤਲ ਨਹੀਂ ਬਚਣਗੇ। ਲਸ਼ਕਰ-ਏ-ਤੋਇਬਾ ਦੀ ਇੱਕ ਸੰਗਠਨ ਟੀਆਰਐਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਵੱਲੋਂ ਭਾਜਪਾ ਦੇ ਤਿੰਨ ਵਰਕਰਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਰ ਉਤਾਰ ਦਿੱਤੇ ਜਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ । ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਸਾਡੇ ਤਿੰਨ ਨੌਜਵਾਨ ਵਰਕਰਾਂ ਦੇ ਕਤਲ ਦੀ ਨਿੰਦਾ ਕਰਦਾ ਹਾਂ । ਉਹ ਜੰਮੂ-ਕਸ਼ਮੀਰ ਵਿੱਚ ਚੰਗਾ ਕੰਮ ਕਰ ਰਹੇ ਸੀ। ਸੋਗ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ । ਉਨ੍ਹਾਂ ਦੀਆਂ ਆਤਮਾ ਨੂੰ ਸ਼ਾਂਤੀ ਮਿਲੇ।