MP Bypoll Results 2020 : ਮੱਧ ਪ੍ਰਦੇਸ਼ ਉਪ ਚੋਣਾਂ ਵਿੱਚ 28 ਵਿਧਾਨ ਸਭਾ ਸੀਟਾਂ ਵਿੱਚੋਂ 27 ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। 28 ਵਿੱਚੋਂ 17 ਸੀਟਾਂ ‘ਤੇ, ਭਾਰਤੀ ਜਨਤਾ ਪਾਰਟੀ ਨੇ ਆਪਣੀ ਬੜ੍ਹਤ ਬਣਾਈ ਹੈ ਜਦਕਿ ਕਾਂਗਰਸ ਸਿਰਫ 9 ਸੀਟਾਂ ‘ਤੇ ਅੱਗੇ ਹੈ। ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਹੈ। ਇਹ ਨਤੀਜੇ ਹੀ ਤੈਅ ਕਰਨਗੇ ਕਿ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਮੱਧ ਪ੍ਰਦੇਸ਼ ਵਿੱਚ ਕਾਇਮ ਰਹੇਗੀ ਜਾਂ ਇੱਕ ਵਾਰ ਫਿਰ ਕਮਲਨਾਥ ਦੀ ਸਰਕਾਰ ਬਣੇਗੀ।ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਨੂੰ 16 ਤੋਂ 18 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਕਾਂਗਰਸ ਨੂੰ 10 ਤੋਂ 12 ਸੀਟਾਂ ਮਿਲਣ ਦੀ ਉਮੀਦ ਹੈ। ਮੱਧ ਪ੍ਰਦੇਸ਼ ਵਿੱਚ 3 ਨਵੰਬਰ ਨੂੰ ਵੋਟਿੰਗ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਰਾਜ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ 230 ਮੈਂਬਰੀ ਵਿਧਾਨ ਸਭਾ ਦੀਆਂ 28 ਸੀਟਾਂ ਲਈ ਇੱਕੋ ਸਮੇਂ ਉਪ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਰਾਜ ਦੇ 12 ਮੰਤਰੀਆਂ ਸਮੇਤ ਕੁੱਲ 355 ਉਮੀਦਵਾਰ ਮੈਦਾਨ ਵਿੱਚ ਹਨ। ਸੱਤਾਧਾਰੀ ਭਾਜਪਾ ਦੇ 107 ਵਿਧਾਇਕ ਹਨ ਅਤੇ ਬਹੁਮਤ ਲਈ ਅੱਠ ਹੋਰ ਸੀਟਾਂ ਦੀ ਲੋੜ ਹੈ, ਜਦੋਂਕਿ ਸਦਨ ਵਿੱਚ ਕਾਂਗਰਸ ਦੇ 87 ਵਿਧਾਇਕ ਹਨ। ਇਹ ਉਪ ਚੋਣਾਂ ਇਸ ਲਈ ਵੀ ਮਹੱਤਵਪੂਰਣ ਹਨ ਕਿਉਂਕਿ ਇਸਦੇ ਨਤੀਜੇ ਵਜੋਂ ਰਾਜ ਵਿੱਚ ਸਰਕਾਰ ਬਣ ਸਕਦੀ ਹੈ ਅਤੇ ਡਿੱਗ ਵੀ ਸਕਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਸਾਰੇ 25 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਨੇ ਕਾਂਗਰਸ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਵਿਧਾਇਕਾਂ ਲਈ ਵੀ ਇਹ ਸਖ਼ਤ ਪ੍ਰੀਖਿਆ ਹੋਵੇਗੀ, ਕੇ ਭਾਜਪਾ ਵਲੋਂ ਚੋਣ ਲੜਨ ‘ਤੇ ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਮਿਲੇਗਾ ਜਾਂ ਨਹੀਂ।
ਇਹ ਵੀ ਦੇਖੋ : ਬਿਹਾਰ ‘ਚ BJP ਦੀ ਹੋਈ ਬੱਲੇ-ਬੱਲੇ, ਰੁਝਾਨਾਂ ‘ਚ ਸਰਕਾਰ ਬਣਾਉਣ ਵੱਲ ਵੱਧ ਰਿਹਾ NDA…