mp gautam gambhir says : ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਗੰਭੀਰ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਕੇਜਰੀਵਾਲ’ ਤੇ ਤੰਜ ਕਸਿਆ ਹੈ। ਗੰਭੀਰ ਨੇ ਟਵੀਟ ਕਰਕੇ ਲਿਖਿਆ ਕਿ ਇੱਕ ਨੇਤਾ ਦੰਗੇ ਭੜਕਾਉਣ ਦਾ ਇਕਰਾਰ ਕਰਦਾ ਹੈ, ਦੂਸਰਾ ਪੱਛੜੇ ਵਰਗ ਨੂੰ ਭੜਕਾਉਣਾ ਚਾਹੁੰਦਾ ਹੈ। ਫਿਰ ਵੀ, ਇਸ ਮਾਮਲੇ ‘ਤੇ ਕਰੋੜਾਂ ਦੇ ਇਸ਼ਤਿਹਾਰ ਦੇਣ ਵਾਲੇ ਅਰਵਿੰਦ ਕੇਜਰੀਵਾਲ ਚੁੱਪ ਹਨ। ਉਹ ਮਹਿਸੂਸ ਕਰਦੇ ਹਨ ਕਿ ਕੋਈ ਉਨ੍ਹਾਂ ਦਾ ਕੁੱਝ ਵਿਗਾੜ ਨਹੀਂ ਸਕਦਾ। ਗੰਭੀਰ ਨੇ ਕਾਵਿਕ ਅੰਦਾਜ਼ ‘ਚ ਕਿਹਾ, “ਤੁਹਾਡੇ ਤੋਂ ਪਹਿਲਾ ਜੋ ਇੱਥੇ ਤਖਤਨਸੀ ਸੀ, ਆਪਣੇ ਆਪ ‘ਚ ਰੱਬ ਹੋਣ ‘ਤੇ ਉਸ ਨੂੰ ਵੀ ਇੰਨਾ ਪੱਕਾ ਯਕੀਨ ਸੀ!”
ਗੰਭੀਰ ਦਾ ਟਵੀਟ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ (ਜੋ ਕਿ ਦਿੱਲੀ ਦੰਗਿਆਂ ਦਾ ਦੋਸ਼ੀ ਹੈ) ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲ ਇਸ਼ਾਰਾ ਕਰਨ ਲਈ ਸੀ। ਹਾਲ ਹੀ ਵਿੱਚ ਸੰਜੇ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਰਾਮ ਮੰਦਰ ਭੂਮੀ ਪੂਜਨ ਵਿੱਚ ਨਾ ਬੁਲਾ ਕੇ, ਇਹ ਦਲਿਤਾਂ ਦਾ ਅਪਮਾਨ ਹੈ। ਦੱਸ ਦੇਈਏ ਕਿ ਪਿੱਛਲੇ ਕਈ ਦਿਨਾਂ ਤੋਂ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਦਰਮਿਆਨ ‘ਕ੍ਰੈਡਿਟ ਵਾਰ’ ਚੱਲ ਰਿਹਾ ਹੈ। ਦਿੱਲੀ ‘ਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਕੋਰੋਨਾ ਦੇ ਮੱਦੇਨਜ਼ਰ ਸਾਰਾ ਸਿਹਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰਾਂ ਨੂੰ ਦਿੱਤਾ ਜਾ ਰਿਹਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਬੀਜੇਪੀ ਵੀ ਸਿਹਰੇ ਦੇ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੀ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਤਿੱਖੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ।