narendra singh tomar to farmers: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਵਾਦ ਜਾਰੀ ਹੈ । ਇੱਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਤਾਂ ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਇਹ ਕਾਨੂੰਨ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਲਏ ਜਾਣਗੇ । ਜਿਸਦੇ ਚੱਲਦਿਆਂ ਮੋਦੀ ਸਰਕਾਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਜਪਾ ਨੂੰ ਬਹੁਮਤ ਸਰਕਾਰ ਚਲਾਉਣ, ਸਰਕਾਰ ਭੋਗਣ ਜਾਂ ਸਰਕਾਰ ਦਾ ਲੁਤਫ ਲੈਣ ਲਈ ਨਹੀਂ ਮਿਲਿਆ ਬਲਕਿ ਇਹ ਬਹੁਮਤ ਇਸਲਈ ਮਿਲਿਆ ਕਿ ਭਾਜਪਾ ਅਤੇ ਮੋਦੀ ਇੱਕ ਮਾਤਰ ਅਜਿਹੀ ਪਾਰਟੀ ਅਤੇ ਆਗੂ ਨੇ ਜੋ ਦੇਸ਼ ਨੂੰ ਬਦਲ ਸਕਦੇ ਨੇ, ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕਰ ਸਕਦੇ ਨੇ ਅਤੇ ਜੇ ਦੇਸ਼ ਨੂੰ ਬਦਲਣਾ ਹੈ ਤਾਂ ਕਠੋਰ ਫੈਸਲੇ ਲੈਣੇ ਪੈਣਗੇ ਕਿਉਂਕਿ ਦੇਸ਼ ਪਹਿਲਾਂ, ਪਾਰਟੀ ਦੂਸਰੇ ਅਤੇ ਆਗੂ ਤੀਰਸੇ ਨੰਬਰ ਤੇ ਆਉਂਦੇ ਹਨ। ਇਹ ਭਾਜਪਾ ਦਾ ਸਿਧਾਂਤ ਹੈ। ਦੇਸ਼ ਦੀ 70 ਫੀਸਦੀ ਆਬਾਦੀ ਖੇਤੀ ‘ਚ ਕੰਮ ਕਰਦੀ ਹੈ, ਖੇਤੀ ‘ਚ ਰੁਜ਼ਗਾਰ ਪਾਉਂਦੀ ਹੈ ਅਤੇ ਪਿੰਡਾਂ ‘ਚ ਰਹਿੰਦੀ ਹੈ।
ਤੋਮਰ ਨੇ ਕਿਹਾ ਭਾਰਤ ਸਰਕਾਰ ਕਿਸਾਨਾਂ ਦਾ ਸਨਮਾਨ ਕਰਦੀ ਹੈ, ਕਿਸਾਨਾਂ ਦਾ ਜੀਵਨ ਖੁਸ਼ਹਾਲ ਕਰਨਾ ਚਾਹੁੰਦੀ ਹੈ, ਕਿਸਾਨਾਂ ਲਈ ਮੋਦੀ ਸਰਕਾਰ ਸਮਰਪਿਤ ਹੈ। ਇਸ ਦੇ ਨਾਲ ਹੀ ਸਰਕਾਰ ਦੀ ਨੀਅਤ ਪਵਿੱਤਰ ਹੈ ਅਤੇ ਆਗੂ ‘ਤੇ ਨੀਤੀ ਵੀ ਪਵਿੱਤਰ ਹੈ। ਤੋਮਰ ਨੇ ਕਿਸਾਨਾਂ ਨੂੰ ਇਹ ਕਿਹਾ ਕਿ ਉਹ ਗੱਲਾਂ ਦੱਸੋ ਕਿ ਕਿਸਾਨਾਂ ਨੂੰ ਕਿਸ ਗੱਲ ਦਾ ਵਾਮਪੰਥੀ ਲੋਕ ਮਿਲ ਕੇ ਇਸ ਅੰਦੋਲਨ ਦਾ ਦੁਰਪਯੋਗ, ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੇ ਨੇ ਤੇ ਮੋਦੀ ਸਰਕਾਰ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ। ਜੇ ਸਰਕਾਰ ਅਤੇ ਮੋਦੀ ਨੂੰ ਬੇਲੋੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਸਰਕਾਰ ਜਵਾਬ ਦੇਣ ਲਈ ਵੀ ਤਿਆਰ ਹੈ ਇਹ ਗੱਲ ਵੀ ਧਿਆਨ ‘ਚ ਰੱਖਣੀ ਚਾਹੀਦੀ ਹੈ। ਖੱਬੇ ਪੱਖੀ ਲੋਕ ਕਿਸਾਨੀ ਅੰਦੋਲਨ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਸਾਨਾਂ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚਲਾ ਰਹੇ ਹਨ।