pm modi ms dhoni retirement: ਭਾਰਤ ਨੂੰ ਦੋ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਸੀ। ਹੁਣ ਮਹਿੰਦਰ ਸਿੰਘ ਧੋਨੀ ਨੇ ਇਸ ਲਈ ਟਵਿੱਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਧੋਨੀ ਨੇ ਟਵੀਟ ਕਰਕੇ ਲਿਖਿਆ, “ਇੱਕ ਕਲਾਕਾਰ, ਸਿਪਾਹੀ ਅਤੇ ਖਿਡਾਰੀ ਪ੍ਰਸੰਸਾ ਦੀ ਇੱਛਾ ਰੱਖਦੇ ਹਨ। ਉਹ ਚਾਹੁੰਦੇ ਹਨ ਕਿ ਹਰ ਕੋਈ ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀ ਨੂੰ ਪਛਾਣੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਵੱਲੋਂ ਮਿਲੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੋਦੀ ਨੇ ਪਹਿਲਾਂ ਲਿਖਿਆ ਸੀ ਕਿ ਤੁਹਾਡੇ ਅੰਦਰ ਨਵੇਂ ਭਾਰਤ ਦੀ ਭਾਵਨਾ ਝਲਕਦੀ ਹੈ, ਜਿਥੇ ਨੌਜਵਾਨਾਂ ਦੀ ਕਿਸਮਤ ਉਨ੍ਹਾਂ ਦੇ ਪਰਿਵਾਰ ਦਾ ਨਾਮ ਤੈਅ ਨਹੀਂ ਕਰਦਾ, ਬਲਕਿ ਉਹ ਆਪਣਾ ਖੁਦ ਦਾ ਸਥਾਨ ਅਤੇ ਨਾਮ ਹਾਸਿਲ ਕਰਦੇ ਹਨ।
ਤੁਹਾਨੂੰ ਦੱਸ ਦੇਈਏ ਕਿ 39 ਸਾਲਾ ਧੋਨੀ ਨੇ 2004 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਤੋਂ ਬਾਅਦ 350 ਵਨਡੇ, 90 ਟੈਸਟ ਅਤੇ 98 ਟੀ -20 ਮੈਚ ਖੇਡੇ ਹਨ। ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤ ਨੇ 2007 ‘ਚ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ 2011 ਵਿੱਚ 50 ਓਵਰਾਂ ਦਾ ਵਰਲਡ ਕੱਪ ਅਤੇ 2013 ‘ਚ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਧੋਨੀ ਦੀ ਕਪਤਾਨੀ ਹੇਠ ਭਾਰਤ ਨੇ 2010 ਅਤੇ 2016 ਦਾ ਏਸ਼ੀਆ ਕੱਪ ਵੀ ਜਿੱਤਿਆ ਸੀ।