Prakash Javadekar targets Sonia Gandhi: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮੋਦੀ ਸਰਕਾਰ ਦੀ ਆਲੋਚਨਾ ਅਤੇ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਖਤਰੇ ਦੇ ਇਲਜ਼ਾਮਾਂ ‘ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਤਿੱਖਾ ਹਮਲਾ ਬੋਲਿਆ ਹੈ। ਪ੍ਰਕਾਸ ਜਾਵਡੇਕਰ ਨੇ ਸੋਨੀਆ ਗਾਂਧੀ ਦੇ ਲੇਖ ਨੂੰ ਪਖੰਡ ਕਰਾਰ ਦਿੱਤਾ ਅਤੇ ਕਿਹਾ ਕਿ ਬੇਟੇ ਦੇ ਪ੍ਰਧਾਨਮੰਤਰੀ ਨਾ ਬਣ ਪਾਉਣ ਕਾਰਨ ਸੋਨੀਆ ਗਾਂਧੀ ਦੁਖੀ ਹੈ।
ਇਸ ਸਬੰਧੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਦਿਆਂ ਕਿਹਾ, ‘ਸੋਨੀਆ ਗਾਂਧੀ ਦਾ ਅੱਜ ਦਾ ਲੇਖ ਪਖੰਡ ਹੈ। ਲੋਕਤੰਤਰ ‘ਤੇ ਭਾਸ਼ਣ ਦੇ ਕੇ, ਲੋਕਤੰਤਰ ਨਾਲ ਚੁਣੇ ਪ੍ਰਧਾਨਮੰਤਰੀ ਦੇ ਬੁੱਤ ਨੂੰ ਸਾੜਨਾ ਇੱਕ ਪਖੰਡ ਹੈ। ਜਨਤਾ ਨੇ ਉਨ੍ਹਾਂ ਦੇ ਬੇਟੇ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਨਾ ਦੇ ਕੇ ਇੱਕ ਗਰੀਬ ਪਰ ਤਾਕਤਵਰ ਅਤੇ ਨਿਡਰ ਲੀਡਰ ਨੂੰ ਦਿੱਤੀ । ਇਸ ਵਿੱਚ ਉਦਾਸੀ ਝਲਕਦੀ ਹੈ।’
ਉੱਥੇ ਹੀ ਦੂਜੇ ਪਾਸੇ ਆਪਣੇ ਦੂਜੇ ਟਵੀਟ ਵਿੱਚ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸ਼ਾਹੀਨ ਬਾਗ ਅੰਦੋਲਨ ਨੂੰ ਨਾਜਾਇਜ਼ ਠਹਿਰਾਉਣ ਤੋਂ ਬਾਅਦ ਵੀ ਕਾਂਗਰਸ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਮੋਦੀ ਸਰਕਾਰ ਨੇ ਲਾਠੀ ਵੀ ਨਹੀਂ ਚਲਾਈ । ਤੁਸੀਂ ਰਾਮਲੀਲਾ ਮੈਦਾਨ ਵਿੱਚ ਸੌਂ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਿਵੇਂ ਮਾਤ ਦਿੱਤੀ, ਭੁੱਲ ਗਏ? ਲੋਕ ਨਹੀਂ ਭੁੱਲੇ!’
ਦੱਸ ਦੇਈਏ ਕਿ ਇਸ ਤੋਂ ਇਲਾਵਾ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਵੀ ਸੋਨੀਆ ਗਾਂਧੀ ਦੇ ਇਸ ਲੇਖ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਅਤੇ ਇਸਦੇ ਨੇਤਾ ਜਿੰਨਾ ਜ਼ਿਆਦਾ ਝੂਠ ਬੋਲਦੇ ਹਨ ਅਤੇ ਮੋਦੀ ਨਾਲ ਨਫ਼ਰਤ ਕਰਦੇ ਹਨ, ਉੰਨੇ ਹੀ ਜ਼ਿਆਦਾ ਲੋਕ ਉਨ੍ਹਾਂ ਦਾ ਸਮਰਥਨ ਕਰਨਗੇ। ਨੱਡਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਦੇ ਵੱਖ-ਵੱਖ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਨਿੰਦਾ ਕਰਦਿਆਂ ਕਈ ਟਵੀਟ ਕੀਤੇ । ਨੱਡਾ ਨੇ ਕਿਹਾ, ‘ਨਿਰਾਸ਼ਾ ਅਤੇ ਬੇਸ਼ਰਮੀ ਦਾ ਸੁਮੇਲ ਬਹੁਤ ਖ਼ਤਰਨਾਕ ਹੁੰਦਾ ਹੈ। ਕਾਂਗਰਸ ਕੋਲ ਇਹ ਦੋਵੇਂ ਹੀ ਹਨ। ਪਾਰਟੀ ਵਿਚਲਾ ਬੇਟਾ ਨਫ਼ਰਤ, ਗੁੱਸੇ, ਝੂਠ ਅਤੇ ਹਮਲਾਵਰ ਰਾਜਨੀਤੀ ਦਾ ਸਿੱਧਾ ਪ੍ਰਸਾਰਣ ਕਰਦਾ ਹੈ, ਪਰ ਮਾਂ ਲੋਕਤੰਤਰ ‘ਤੇ ਖੋਖਲੇ ਬਿਆਨਬਾਜ਼ੀ ਦੀ ਪੂਰਕ ਬਣਦੀ ਹੈ।’