BKU’s big announcement : ਬਰਨਾਲਾ ਦੇ ਕਸਬਾ ਧਨੌਲਾ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਗਏ ਕਿਸਾਨਾਂ ਦੇ ਟਰੈਕਟਰ ਠੀਕ ਕਰਨ ਲਈ ਗਏ ਇੱਕ ਬਜ਼ੁਰਗ ਜਨਕ ਰਾਜ ਦੀ ਬੀਤੀ ਰਾਤ ਦਿੱਲੀ ‘ਚ ਕਾਰ ‘ਚ ਸੜ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਜਨਕ ਰਾਜ ਕਿਸਾਨਾਂ ਦੇ ਸੰਘਰਸ਼ ‘ਚ ਹਿੱਸਾ ਲੈਣਾ ਚਾਹੁੰਦਾ ਸੀ ਤੇ ਟਰੈਕਟਰ ਰਿਪੇਅਰ ਕਰਨ ਵਾਲਿਆਂ ਦੇ ਨਾਲ ਦਿੱਲੀ ਗਿਆ ਸੀ। ਧਨੌਲਾ ਨਾਲ ਸਬੰਧਤ ਜਨਕ ਰਾਜ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀਤੇ ਨਾਲ ਹੀ ਟਰੈਕਟਰ ਮਕੈਨਿਕ ਵੀ ਸੀ ਤੇ ਦਿੱਲੀ ਕਾਫਲੇ ‘ਚ ਗਏ ਟਰੈਕਟਰਾਂ ਨੂੰ ਠੀਕ ਕਰਨ ਲਈ ਦਿੱਲੀ ਗਿਆ ਸੀ ਤੇ। ਬੀਤੀ ਰਾਤ ਕੰਮ ਖਤਮ ਕਰਕੇ ਜਨਕ ਰਾਜ ਕਾਰ ‘ਚ ਸੌਣ ਚਲਾ ਗਿਆ ਤੇ ਕਿਸੇ ਕਾਰਨ ਕਾਰ ‘ਚ ਅੱਗ ਲੱਗ ਗਈ ਜਿਸ ‘ਚ ਜਨਕ ਰਾਜ ਦੀ ਦਰਦਨਾਕ ਮੌਤ ਹੋ ਗਈ। ਕਿਸਾਨ ਸੰਗਠਨਾਂ ਨੇ ਸਥਾਨਕ ਲੋਕਾਂ ਨੇ ਜਨਕ ਰਾਜ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਜਦੋਂ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਕਰਜ਼ਾ ਮੁਆਫੀ ਤੇ ਸਰਕਾਰੀ ਨੌਕਰੀ ਨਹੀਂ ਮਿਲੇਗੀ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਇਸ ਮਾਮਲੇ ‘ਤੇ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਸਾਹਿਲ, ਵੱਡੇ ਭਰਾ ਮੋਹਨ ਲਾਲ, ਭਤੀਜੇ ਅਜੇ ਕੁਮਾਰ ਤੇ ਸਥਾਨਕ ਕੌਂਸਲਰ ਮੁਨੀਸ਼ ਬਾਂਸਲ ਨੇ ਦੱਸਿਆ ਕਿ ਮ੍ਰਿਤਕ ਜਨਕ ਰਾਜ ਜਿਸ ਦੀ ਉਮਰ ਲਗਭਗ 57 ਸਾਲ ਦੀ ਸੀ ਅਤੇ ਉਹ ਸਾਈਕਲ ਰਿਪੇਅਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਹੈ ਤੇ ਬਹੁਤ ਮੁਸ਼ਕਲ ਨਾਲ ਆਪਣਾ ਘਰ ਦਾ ਖਰਚ ਚਲਾ ਰਿਹਾ ਹੈ। ਮ੍ਰਿਤਕ ਜਨਕ ਰਾਜ ਸ਼ੁਰੂ ਤੋਂ ਹੀ ਕਿਸਾਨ ਵਧ ਚੜ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਸਥਾਨਕ ਟਰੈਕਟਰ ਰਿਪੇਅਰ ਕਰਨ ਵਾਲੇ ਇੱਕ ਮਿਸਤਰੀ ਨੇ ਸੋਸ਼ਲ ਮੀਡੀਆ ‘ਤੇ ਦਿੱਲੀ ਜਾ ਰਹੇ ਕਿਸਾਨਾਂ ਦੇ ਖਰਾਬ ਹੋਏ ਟਰੈਕਟਰ ਮੁਫਤ ‘ਚ ਠੀਕ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਫੋਨ ਮਿਸਤਰੀ ਕੋਲ ਆ ਰਹੇ ਸਨ ਅਤੇ ਮਿਸਤਰੀ ਜਦੋਂ ਦਿੱਲੀ ਜਾਣ ਲੱਗਾ ਤਾਂ ਮ੍ਰਿਤਕ ਜਨਕ ਰਾਜ ਨੇ ਵੀ ਦਿੱਲੀ ਜਾਣ ਦੀ ਇੱਛਾ ਪ੍ਰਗਟਾਈ।
ਮਿਸਤਰੀ ਨੂੰ ਜਨਕ ਰਾਜ ਦੀ ਮੌਤ ਕਾਰਨ ਬਹੁਤ ਝਟਕਾ ਲੱਗਾ। ਉਨ੍ਹਾਂ ਦੱਸਿਆ ਕਿ ਬੀਤੇ ਕਲ ਮ੍ਰਿਤਕ ਜਨਕ ਰਾਜ ਆਪਣਾ ਕੰਮ ਖਤਮ ਕਰਕੇ ਰੋਹਤਕ ਕੋਲ ਕਾਰ ‘ਚ ਹੀ ਆਰਾਮ ਕਰਨ ਲਈ ਸੌਂ ਗਿਆ ਅਤੇ ਸਰਦੀ ਤੋਂ ਬਚਣ ਲਈ ਕਾਰ ‘ਚ ਹੀ ਹੀਟਰ ਚਲਾ ਲਿਆ ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਕਾਰ ‘ਚ ਅੱਗ ਲੱਗ ਗਈ ਜਿਸ ਤੋਂ ਬਾਅਦ ਮਿਸਤਰੀ ਨੂੰ ਤਾਂ ਕਾਰ ‘ਚੋਂ ਕੱਢ ਲਿਆ ਗਿਆ ਪਰ ਜਨਕ ਰਾਜ ਦੀ ਕਾਰ ‘ਚ ਸੜਨ ਨਾਲ ਦਰਦਨਾਕ ਮੌਤ ਹੋ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮ੍ਰਿਤਕ ਜਨਕ ਰਾਜ ਲਈ 25 ਲੱਖ ਰੁਪਏ ਮੁਆਵਜ਼ਾ ਤੇ ਬੇਟੇ ਲਈ ਤਹਿਸੀਲਦਾਰ ਦੀ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।