ਰੋਪੜ ਸਿਵਲ ਹਸਪਤਾਲ ਵਿੱਚ ਰਾਤ ਕਰੀਬ 2 ਵਜੇ ਇੱਕ ਵਿਅਕਤੀ ਦੀ ਬਾਥਰੂਮ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਕੋਲੋਂ ਇੱਕ ਸਰਿੰਜ ਅਤੇ ਇੱਕ ਚਮਚ ਵੀ ਮਿਲਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋਈ। ਮ੍ਰਿਤਕ ਦੀ ਪਹਿਚਾਣ ਬਲਜਿੰਦਰ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਪਿੰਡ ਚਾਲਾਂ ਜਿਲਾ ਨਵਾਂ ਸ਼ਹਿਰ ਵਜੋਂ ਹੋਈ ਹੈ।
ਮ੍ਰਿਤਕ ਬਲਜਿੰਦਰ ਕੁਮਾਰ ਦੀ ਪਤਨੀ ਪਿਛਲੇ ਕਈ ਦਿਨਾਂ ਤੋਂ ਸਿਵਿਲ ਹਸਪਤਾਲ ਰੋਪੜ ਵਿੱਚ ਦਾਖਲ ਸੀ, ਜਿਸ ਦੇ ਬੱਚਾ ਹੋਣ ਵਾਲਾ ਸੀ ਅਤੇ ਉਹ ਡਿਲੀਵਰੀ ਲਈ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਸੀ। 11 ਮਾਰਚ ਨੂੰ ਉਸ ਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਹਿਲਾਂ ਵੀ ਦੋ ਧੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ‘ਚ 13 ਤੋਂ 15 ਮਾਰਚ ਤੱਕ ਛੁੱਟੀ ਦਾ ਐਲਾਨ, ਵਿੱਦਿਅਕ ਅਦਾਰੇ ਰਹਿਣਗੇ ਬੰਦ
SHO ਪਵਨ ਚੌਧਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਦੇ ਬਾਥਰੂਮ ਵਿੱਚ ਪਈ ਹੈ। ਉਹਨਾਂ ਵੱਲੋਂ ਉੱਥੇ ਮੁਲਾਜ਼ਮ ਭੇਜ ਕੇ ਬੋਡੀ ਨੂੰ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
