ਪਟਿਆਲਾ ਦੇ ਨੇੜੇ ਭਾਖੜਾ ਨਹਿਰ ਵਿੱਚੋਂ ਇੱਕ ਨੌਜਵਾਨ ਲੜਕੀ ਜਿਸ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ, ਦੀ ਲਾਸ਼ ਬਰਾਮਦ ਕੀਤੀ ਗਈ ਹੈ। ਗੋਤਾਖੋਰਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਡੈਡ ਬਾਡੀ ਭਾਖੜਾ ਨਹਿਰ ਦੇ ਵਿੱਚ ਤੈਰਦੀ ਹੋਈ ਆ ਰਹੀ ਹੈ ਜਿਸ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ ਅਤੇ ਇਸਦੀ ਸੂਚਨਾ ਪਾਸਿਆਣਾ ਪੁਲਿਸ ਚੌਂਕੀ ਦੇ ਵਿੱਚ ਦਿੱਤੀ ਗਈ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਹ ਲਾਸ਼ ਰੋਪੜ ਪੁਲਿਸ ਨੂੰ ਸੌਂਪ ਦਿੱਤੀ ਹੈ ਕਿਉਂਕਿ ਮ੍ਰਿਤਕ ਲੜਕੀ ਦੇ ਮਾਮਲੇ ਵਿੱਚ ਰੂਪਨਗਰ ਵਿਖੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਇਸ ਦੇ ਵਿੱਚ ਨਾਮਜਦ ਵੀ ਕੀਤਾ ਗਿਆ ਹੈ ਪਰ ਪਟਿਆਲਾ ਪੁਲਿਸ ਹੁਣ ਇਸ ਮਾਮਲੇ ਉੱਪਰ ਫਿਲਹਾਲ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਨੀ ਗੱਲ ਜਰੂਰ ਦੱਸੀ ਗਈ ਹੈ ਕਿ ਹੁਣ ਪੂਰਾ ਮਾਮਲਾ ਰੂਪਨਗਰ ਦੇ ਵਿੱਚ ਦਰਜ ਹੋਏ ਮਾਮਲੇ ਦੇ ਸੰਬੰਧ ਵਿੱਚ ਹੈ ਤੇ ਉੱਥੇ ਹੀ ਹੁਣ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਡੱਲੇਵਾਲ ਦੇ ਮ.ਰ/ਨ ਵਰਤ ਦਾ ਅੱਜ 59ਵਾਂ ਦਿਨ, ਸੁਪਰੀਮ ਕੋਰਟ ਨੇ ਡੱਲੇਵਾਲ ਨੂੰ PGI ਤੋਂ ਟ੍ਰੀਟਮੈਂਟ ਲੈਣ ਦੀ ਦਿੱਤੀ ਸਲਾਹ
ਜਾਣਕਾਰੀ ਦੇ ਅਨੁਸਾਰ ਉਕਤ ਮ੍ਰਿਤਕ ਲੜਕੀ ਦਾ ਨਾਮ ਨੀਸ਼ਾ ਸੋਨੀ ਦੱਸਿਆ ਜਾ ਰਿਹਾ ਹੈ ਤੇ ਇਹ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੀ ਰਹਿਣ ਵਾਲੀ ਸੀ। ਨੀਸ਼ਾ ਸੋਨੀ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿੱਚੋਂ IPS ਦੀ ਤਿਆਰੀ ਕਰ ਰਹੀ ਸੀ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਗੋਤਾਖੋਰਾਂ ਨੇ ਸੂਚਨਾ ਦਿੱਤੀ ਸੀ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਉਸ ਮਗਰੋਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤਾ ਹੈ, ਜਿੱਥੇ ਕਿ 72 ਘੰਟੇ ਲਾਸ਼ ਰੱਖੀ ਜਾਏਗੀ ਤੇ ਉਸ ਤੋਂ ਬਾਅਦ ਉਸਦੇ ਵਾਰਸ ਲੱਭਣ ਦੇ ਬਾਕੀ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
