ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਵਜ਼ੀਰਾਬਾਦ ਨੇੜੇ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਇੱਕ ਬੰਦ ਪਈ ਪੁਰਾਣੀ ਖੁਈ ਵਿੱਚੋਂ ਦੋ ਭਾਗਾਂ ਵਿੱਚ ਕੱਟੀ ਇੱਕ ਵਿਕਅਤੀ ਦੀ ਲਾਸ਼ ਮਿਲੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਲਾਸ਼ ਨੂੰ ਖੂਹੀ ਵਿਚੋਂ ਕੱਢ ਕੇ ਆਪਣੇ ਕਬਜ਼ੇ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਮ੍ਰਿਤਕ ਦੇ ਪਹਿਚਾਣ ਵਾਲੀ ਨੇ ਦੱਸਿਆ ਕਿ ਇਹ ਲਾਸ਼ 36 ਸਾਲਾਂ ਗੌਤਮ ਦੀ ਹੈ ਜੋਕਿ ਠੇਕੇਦਾਰੀ ਦਾ ਕੰਮ ਕਰਦਾ ਸੀ। ਉਨ੍ਹਾਂ ਆਰੋਪ ਲਗਾਏ ਕਿ ਗੌਤਮ ਦੀ ਹਤਿਆ ਉਸਦੇ ਹੀ ਸਾਥੀਆਂ ਨੇ ਕਰਕੇ ਇਸਨੂੰ ਖੂਹ ਵਿੱਚ ਸੂਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 1 ਅਗਸਤ ਤੋਂ ਗੌਤਮ ਲਾਪਤਾ ਚਲ ਰਿਹਾ ਸੀ, ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ ਸੀ ਅਤੇ ਖੁਦ ਵੀ ਉਸਦੀ ਤਲਾਸ਼ ਕਰ ਰਹੇ ਸੀ। ਇਸ ਦੌਰਾਨ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਗੌਤਮ ਦਾ ਮੋਟਸਾਈਕਲ ਨੇੜੇ ਝਾੜੀਆਂ ਵਿੱਚੋਂ ਮਿਲਿਆ ਜਦੋਂ ਉਨ੍ਹਾਂ ਨੇੜੇ-ਤੇੜੇ ਦੇਖਣਾ ਸ਼ੁਰੂ ਕੀਤਾ ਤਾਂ ਗੌਤਮ ਦੀ ਲਾਸ਼ ਇੱਕ ਬੰਦ ਖੂਹੀ ਵਿੱਚ ਪਈ ਸੀ।
ਉਨ੍ਹਾਂ ਆਰੋਪ ਲਗਾਏ ਕਿ ਇਸ ਘਟਨਾਂ ਨੂੰ ਅੰਜਾਮ ਦੇਣ ਵਿੱਚ 6 ਵਿਅਕਤੀਆਂ ਦਾ ਹੱਥ ਹੈ। ਉਨ੍ਹਾਂ ਦੱਸਿਆ ਕਿ ਕੁੱਝ ਵਿਅਕਤੀ ਫੈਕਟਰੀ ਵਿੱਚ ਨਸ਼ਾ ਆਦਿ ਲੈਂਦੇ ਅਤੇ ਵੇਚਦੇ ਸਨ ਜਿਨ੍ਹਾਂ ਨੂੰ ਅਜਿਹਾ ਨਾ ਕਰਨ ਤੋਂ ਗੌਤਮ ਨੇ ਰੋਕਿਆ ਸੀ ਜਿਸ ਤੋਂ ਗੁੱਸਾਏ ਵਿਅਕਤੀਆਂ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਦੀ ਗੌਤਮ ਸ਼ਾਦੀਸ਼ੁਦਾ ਹੈ ਅਤੇ ਉਸਦੇ ਤਿੰਨ ਬੱਚੇ ਵੀ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਥਿੱਤ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਦੀ ਇਟਲੀ ‘ਚ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ, ਜੰਗਲਾਂ ‘ਚ ਮਿਲੀ ਮ੍ਰਿਤਕ ਦੇਹ
ਉਥੇ ਹੀ ਇਸ ਸਬੰਧੀ ਐੱਸ. ਪੀ. ਡੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਉਕਤ ਵਿਆਕਤੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਮਿਲੀ ਸੀ। ਪੁਲਿਸ ਮਾਮਲੇ ਦੀ ਤਫਤੀਸ਼ ਦੌਰਾਨ ਕੁੱਝ ਸ਼ੱਕੀ ਗੱਲਬਾਤ ਸਾਹਮਣੇ ਆਈ, ਜਿਸ ਦੌਰਾਨ ਪੁਲਿਸ ਨੂੰ ਮਾਮਲਾ ਕਤਲ ਦਾ ਲੱਗਿਆ ਅਤੇ ਜਦੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਉਕਤ ਵਿਆਕਤੀ ਦੀ ਲਾਸ਼ ਪੁਲਿਸ ਨੂੰ ਮਿਲੀ। ਜਿਸ ਲਈ ਜਾਂਚ ਟੀਮਾਂ ਬਣਾ ਦਿੱਤੀ ਗਈਆਂ ਹਨ ਅਤੇ ਜਲਦ ਕਤਲ ਵਿੱਚ ਸਾਰੇ ਕਥਿੱਤ ਮੁਲਜ਼ਮ ਪੁਲਿਸ ਦੀ ਗਿਰਫ਼ਤ ਵਿੱਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
























