ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਚੌਰ ਦੇ ਰਹਿਣ ਵਾਲੇ ਬਾਡੀ ਬਿਲਡਰ ਅਤੇ ਜਿਮ ਦੇ ਮਾਲਕ ਸੁਖਵੀਰ ਸਿੰਘ (28) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਖਵੀਰ ਸਿੰਘ ਨੇ ਐਤਵਾਰ ਸ਼ਾਮ ਨੂੰ ਲੁਧਿਆਣਾ ਵਿੱਚ ਹੋਏ ਪਾਵਰਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਮੁਕਾਬਲੇ ਵਿੱਚ ਜਿੱਤ ਵੀ ਹਾਸਿਲ ਕੀਤੀ। ਪਰ ਕੁਝ ਸਮੇਂ ਬਾਅਦ ਹੀ ਉਸ ਨਾਲ ਇਹ ਭਾਣਾ ਵਾਪਰ ਗਿਆ।
ਬਲਾਚੌਰ ਦੇ ਮਹਿੰਦੀਪੁਰ ਰੋਡ ‘ਤੇ ਸਥਿਤ ਬੁੱਲ ਜਿਮ ਦੇ ਮਾਲਕ ਸੁਖਵੀਰ ਸਿੰਘ ਪੇਸ਼ੇ ਤੋਂ ਇੱਕ ਬਾਡੀ ਬਿਲਡਰ ਅਤੇ ਪਾਵਰਲਿਫਟਰ ਸੀ। ਐਤਵਾਰ ਨੂੰ, ਉਹ ਪਾਵਰਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਵਿੱਚ ਸੀ। ਜਦੋਂ ਉਸਦੀ ਵਾਰੀ ਆਈ, ਤਾਂ ਉਸਨੇ ਪਹਿਲਾਂ 150 ਕਿਲੋਗ੍ਰਾਮ ਬੈਂਚ ਪ੍ਰੈਸ ਅਤੇ ਫਿਰ 300 ਕਿਲੋਗ੍ਰਾਮ ਡੈੱਡਲਿਫਟ ਕੀਤਾ। ਡੈੱਡਲਿਫਟ ਤੋਂ ਤੁਰੰਤ ਬਾਅਦ, ਉਸਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ, ਜਿਸ ਤੋਂ ਬਾਅਦ ਉਹ ਬਾਹਰ ਗਿਆ ਅਤੇ ਆਪਣੀ ਕਾਰ ਵਿੱਚ ਬੈਠ ਗਿਆ।
ਇਹ ਵੀ ਪੜ੍ਹੋ : ਉਸਤਾਦ ਪੂਰਨ ਸ਼ਾਹਕੋਟੀ ਦੇ ਅੰਤਿਮ ਦਰਸ਼ਨ ਲਈ ਪਹੁੰਚੇ ਗਾਇਕ ਤੇ ਕਲਾਕਾਰ, ਹਰ ਇੱਕ ਦੀ ਅੱਖ ਹੋਈ ਨਮ
ਸੁਖਵੀਰ ਸਿੰਘ ਨੂੰ ਅਚਾਨਕ ਆਪਣੀ ਕਾਰ ਵਿੱਚ ਬੈਠਦੇ ਸਮੇਂ ਛਾਤੀ ਵਿੱਚ ਦਰਦ ਹੋਇਆ ਅਤੇ ਥੋੜ੍ਹੀ ਦੇਰ ਵਿੱਚ ਹੀ ਉਹ ਡਿੱਗ ਪਿਆ। ਪਰਿਵਾਰ ਅਤੇ ਦੋਸਤਾਂ ਨੇ ਉਸਨੂੰ ਲੁਧਿਆਣਾ ਦੇ ਇੱਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿੱਥੇ ਸੁਖਵੀਰ ਹਸਪਤਾਲ ਵਿੱਚ ਆਪਣੀ ਜਾਨ ਗੁਆ ਬੈਠਾ, ਉੱਥੇ ਹੀ ਉਸਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਮੁਕਾਬਲਾ ਵੀ ਜਿੱਤ ਲਿਆ।
ਵੀਡੀਓ ਲਈ ਕਲਿੱਕ ਕਰੋ -:
























