ਫਤਿਹਗੜ੍ਹ ਸਾਹਿਬ ਵਿਚ ਗੁਰਦੁਆਰਾ ਟਾਹਲੀ ਸਾਹਿਬ (ਦੁਫੇੜਾ ਸਾਹਿਬ) ਦੇ ਮੁਖੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਖਰੀ ਸਾਹ ਲਈ। ਬਾਬਾ ਰਾਮ ਸਿੰਘ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋਇਆ। 26 ਮਈ ਦਿਨ ਐਤਵਾਰ ਨੂ ਗੁਰਦੁਆਰਾ ਟਾਹਲੀ ਸਾਹਿਬ ਵਿਚ ਉਨ੍ਹਾਂ ਦੇ ਦੇਹ ਨੂੰ ਪੰਚ ਤੱਤਂ ਵਿਚ ਵਿਲੀਨ ਕੀਤਾ ਜਾਵੇਗਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਦੀ ਸਿੱਖਿਆ ਸਦੀ ਹੀ ਸਭ ਦਾ ਮਾਰਗ ਦਰਸ਼ਕ ਕਰਦੀ ਰਹੇਗੀ।
ਦੱਸ ਦੇਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਦਾ ਪਰਿਵਾਰ ਇਸ ਡੇਰੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਹੈ। ਅਕਸਰ ਯੁਵਰਾਜ ਸਿੰਘ ਡੇਰਾ ਮੁਖੀ ਬਾਬਾ ਰਾਮ ਸਿੰਘ ਤੋਂ ਆਸ਼ੀਰਵਾਦ ਲੈਣ ਆਉਂਦੇ ਰਹਿੰਦੇ ਸਨ। ਯੁਵਰਾਜ ਸਿੰਘ ਨੇ ਨਵੰਬਰ 2016 ਵਿਚ ਆਪਣਾ ਵਿਆਹ ਇਸੇ ਡੇਰੇ ਵਿਚ ਸਾਧਾਰਨ ਤਰੀਕੇ ਨਾਲ ਕੀਤਾ ਸੀ। ਯੁਵਰਾਜ ਸਿੰਘ ਜਦੋਂ ਕੈਂਸਰ ਨਾਲ ਜੂਝ ਰਹੇ ਸਨ ਤਾਂ ਉਸ ਸਮੇਂ ਵੀ ਕਈ ਵਾਰ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣ ਪਹੁੰਚੇ ਸਨ। ਇਸ ਤੋਂ ਇਲਾਵਾ ਹਰਭਜਨ ਸਿੰਘ ਵੀ ਯੁਵਰਾਜ ਨਾਲ ਇਥੇ ਨਤਮਸਤਕ ਹੋਏ ਸਨ।
ਇਹ ਵੀ ਪੜ੍ਹੋ : ਲੁਧਿਆਣਾ : ਕੁੜੀ ਵੱਲੋਂ ਗੱਲ ਕਰਨ ਤੋਂ ਮਨ੍ਹਾ ਕਰਨ ਤੇ ਇਕ ਤਰਫ਼ਾ ਆਸ਼ਿਕ ਨੇ ਕੀਤਾ ਹ.ਮਲਾ, ਖੁਦ ਨੂੰ ਵੀ ਕੀਤਾ ਜ਼ਖਮੀ
ਜ਼ਿਕਰਯੋਗ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਸਰਹਿੰਦ-ਚੰਡੀਗੜ੍ਹ ਰੋਡ ‘ਤੇ ਸਥਿਤ ਹੈ। ਇਸ ਡੇਰੇ ਨਾਲ ਕਈ ਸਿਆਸਤਦਾਨ ਦੀ ਸ਼ਰਧਾ ਵੀ ਜੁੜੀ ਹੋਈ ਹੈ। ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਕਈ ਵਾਰ ਡੇਰਾ ਮੁਖੀ ਬਾਬਾ ਰਾਮ ਸਿੰਘ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸਣੇ ਕਈ ਸਿਆਤਦਾਨ ਇਥੇ ਅਕਸਰ ਆਉਂਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: