ਪੰਜਾਬ ਦੇ ਗੁਰਦਾਸਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। BSF ਨੇ 5 ਭਾਰਤੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਡਰੋਨ ਅਤੇ ਪਾਕਿਸਤਾਨ ਤੋਂ ਆਈ ਖੇਪ ਮਿਲੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। BSF ਨੇ ਮਾਮਲੇ ਨੂੰ ਅੱਗੇ ਵਧਾਇਆ ਅਤੇ ਪੰਜਾਬ ਪੁਲਿਸ ਨੂੰ ਤਸਕਰਾਂ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਸਮੱਗਲਰਾਂ ਨੂੰ ਹਥਿਆਰਾਂ ਅਤੇ ਡਰੱਗ ਮਨੀ ਦੇ ਨਾਲ-ਨਾਲ ਕਾਬੂ ਕਰ ਲਿਆ।
BSF ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪੰਜ ਤਸਕਰਾਂ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਬੰਧ ਸਨ। ਜਿਸ ਤੋਂ ਇਹ ਖੇਪ ਡਰੋਨ ਰਾਹੀਂ ਭਾਰਤੀ ਸਰਹੱਦ ਵੱਲ ਭੇਜ ਰਹੇ ਸਨ। ਪਹਿਲਾਂ BSF ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਲਿਆਂਦੀ ਹੈਰੋਇਨ ਬਰਾਮਦ ਕੀਤੀ ਸੀ। ਇਸ ਤੋਂ ਬਾਅਦ, BSF ਇੰਟੈਲੀਜੈਂਸ ਸੈਟਅਪ ਨੇ ਇਸ ਕੇਸ ਦੀ ਅਣਥੱਕ ਪੈਰਵੀ ਕੀਤੀ ਅਤੇ ਤਸਕਰੀ ਦੇ ਪਿੱਛੇ ਸ਼ਾਮਲ ਤਸਕਰਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ : RCB ਨੇ ਰਚਿਆ ਇਤਿਹਾਸ, ਦਿੱਲੀ ਦੀ ਟੀਮ ਨੂੰ ਹਰਾ ਕੇ ਬਣੀ 2024 WPL ਸੀਜਨ ਦੀ ਚੈਂਪੀਅਨ
BSF ਨੇ ਸੂਚਨਾ ਦੀ ਪੂਰੀ ਤਸਦੀਕ ਕਰਨ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੂੰ ਦਿੱਤੀ, ਜਿਸ ਕਾਰਨ ਦੋ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ। ਅਗਲੀ ਕਾਰਵਾਈ ਅਤੇ ਪੁੱਛਗਿੱਛ ਤੋਂ ਬਾਅਦ BSF ਨੇ ਤਿੰਨ ਹੋਰ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਸਫਲ ਆਪ੍ਰੇਸ਼ਨ ਦੌਰਾਨ ਹੈਰੋਇਨ, ਡਰੱਗ ਮਨੀ, ਤਸਕਰੀ ਲਈ ਵਰਤੇ ਜਾਂਦੇ ਡਰੋਨ ਅਤੇ ਹਥਿਆਰ ਬਰਾਮਦ ਕੀਤੇ ਗਏ। ਇਨ੍ਹਾਂ ਤਸਕਰਾਂ ਨੂੰ ਲੰਬੇ ਸਮੇਂ ਤੋਂ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਮਿਲ ਰਹੀ ਸੀ। ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਗੁਰਦਾਸਪੁਰ ਪੁਲਿਸ ਨੇ ਵੀ ਮੰਨਿਆ ਕਿ BSF ਤੋਂ ਮਿਲੇ ਇਨਪੁਟ ਦੇ ਆਧਾਰ ‘ਤੇ ਪੰਜ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: