ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਖੁਫ਼ੀਆ ਵਿੰਗ ਨੂੰ ਵੱਡੀ ਸਫਲਤਾ ਮਿਲੀ ਹੈ। BSF ਜਵਾਨਾਂ ਦੁਆਰਾ ਸਮੇਂ ਸਿਰ ਕਾਰਵਾਈ ਦੇ ਨਤੀਜੇ ਵਜੋਂ ਇੱਕ ਸ਼ੱਕੀ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ। ਇਸ ਨੂੰ 01 ਛੋਟੀ ਕਾਲੇ ਰੰਗ ਦੀ ਟਾਰਚ ਨੂੰ ਚਿਪਕਣ ਵਾਲੀ ਟੇਪ ਨਾਲ ਬੰਨ੍ਹਿਆ ਹੋਇਆ ਸੀ।
ਜਾਣਕਾਰੀ ਅਨੁਸਾਰ BSF ਜਵਾਨਾਂ ਨੂੰ ਸ਼ੱਕੀ ਪੈਕਟ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ‘ਤੇ BSF ਨੇ ਮੌਕੇ ‘ਤੇ ਪਹੁੰਚ ਕੇ ਸ਼ੱਕੀ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। 3 ਮਈ ਨੂੰ ਰਾਤ 10:45 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਹੈਰੋਇਨ ਦਾ 01 ਪੈਕੇਟ ਤੇ 01 ਛੋਟੀ ਕਾਲੇ ਰੰਗ ਦੀ ਟਾਰਚ ਮਿਲਿਆ।
ਇਹ ਵੀ ਪੜ੍ਹੋ : ਬ੍ਰਾਜ਼ੀਲ ‘ਚ ਹੜ੍ਹ ਨੇ ਮਚਾਹੀ ਤਬਾਹੀ, 37 ਲੋਕਾਂ ਦੀ ਗਈ ਜਾਨ, 23000 ਤੋਂ ਵੱਧ ਲੋਕ ਹੋਏ ਬੇਘਰ
ਪੈਕੇਟ ਦਾ ਕੁੱਲ ਵਜ਼ਨ- 460 ਗ੍ਰਾਮ ਦਾਸਇਆ ਜਾ ਰਿਹਾ ਹੈ। ਬਰਾਮਦ ਕੀਤੇ ਪੈਕਟ ਦੇ ਨਾਲ ਇੱਕ ਐਲੂਮੀਨੀਅਮ ਦੀ ਰਿੰਗ ਵੀ ਮਿਲੀ ਹੈ। ਇਹ ਬਰਾਮਦਗੀ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੇ ਪਿੰਡ ਹਰਦੋ ਰਤਨ ਦੇ ਨਾਲ ਲੱਗਦੇ ਇੱਕ ਫ਼ਸਲ ਦੇ ਖੇਤ ਵਿੱਚੋਂ ਕੀਤੀ ਗਈ ਹੈ। ਇਹ ਰਿਕਵਰੀ BSF ਦੀ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: