ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਰੋਡਰੇਜ਼ ਮਾਮਲੇ ਵਿੱਚ 1 ਸਾਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਆਤਮ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਸੁਪਰੀਮ ਕੋਰਟ ਤੋਂ ਹਫਤੇ ਦਾ ਸਮਾਂ ਮੰਗਣ ‘ਤੇ ਅਕਾਲੀ ਦਲ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।
ਇਸ ਸਬੰਧੀ ਅਕਾਲੀ ਆਗੂ ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਸਰੰਡਰ ਕਰਨ ਵੇਲੇ ਉਨ੍ਹਾਂ ਦਾ ਚਿੱਤ ਘਾਉ-ਮਾਉ ਕਰਨ ਲੱਗ ਪਿਆ ਹੈ। ਹੁਣ ਕਿੱਥੇ ਗਿਆ ਹੈ ਕਾਨੂੰਨ ਸਿਰ ਮੱਥੇ । ਰਾਤ ਦੇ ਵਪਾਰੀ ਲੱਦੇ ਗਏ?” ਇਸ ਤੋਂ ਪਹਿਲਾ ਰਾਣਾ ਗੁਰਜੀਤ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ।
ਦੱਸ ਦੇਈਏ ਕਿ ਅਕਾਲੀ ਆਗੂ ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਜੀਤ ਨੇ ਸਿੱਧੂ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਹੁਣ ਇਹ ਭਾਣਾ ਮਿੱਠਾ ਸਮਝ ਕੇ ਮੰਨਣਾ ਹੀ ਪੈਣਾ। ਉਨ੍ਹਾਂ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ। ਸਿੱਧੂ ਦੀ ਜ਼ੁਬਾਨ ਏਕੇ-47 ਵਾਂਗ ਚੱਲਦੀ ਸੀ, ਤੁਸੀਂ ਰੁਕਣਾ ਨਹੀਂ ਸੀ, ਫਿਰ ਬਾਅਦ ਵਿੱਚ ਠੋਕੋ ਤਾਲੀ ਕਹਿ ਦੇਣਾ ਸੀ।’
ਵੀਡੀਓ ਲਈ ਕਲਿੱਕ ਕਰੋ -: