ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਇਸ ਮੌਕੇ ਪਰਿਵਾਰ ਵੱਲੋਂ ਪਿੰਡ ਮੂਸਾ ਵਿਚ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੈਂਸਰ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣਾ ਚੈਕਅੱਪ ਕਰਵਾਇਆ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਪਹਿਲਾਂ ਵੀ ਕੈਂਸਰ ਚੈਕਅੱਪ ਕੈਂਪ ਲਗਾਇਆ ਜਾਂਦਾ ਸੀ। ਇਸ ਲਈ ਪਰਿਵਾਰ ਨੇ ਅੱਜ ਪੁੱਤਰ ਦੇ ਜਨਮ ਦਿਨ ‘ਤੇ ਇਹ ਚੈਕਅੱਪ ਕੈਂਪ ਲਗਾਇਆ ਹੈ ਕਿਉਂਕਿ ਵਾਤਾਵਰਣ ਤੇ ਸਾਡਾ ਖਾਣਾ-ਪੀਣਾ ਇੰਨਾ ਦੂਸ਼ਿਤ ਹੋ ਚੁੱਕਾ ਹੈ ਕਿ ਕੈਂਸਰ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਗੈਂਗ/ਸਟਰ ਇਕਬਾਲਪ੍ਰੀਤ ਸਿੰਘ ਦੇ 2 ਸਾਥੀ ਹਥਿ/ਆਰਾਂ ਸਣੇ ਕੀਤੇ ਗ੍ਰਿਫਤਾਰ
ਪੰਜਾਬੀਆਂ ‘ਤੇ ਕੀਤੇ ਜਾ ਰਹੇ ਅੱਤਵਾਦ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਇਕ ਸਾਜਿਸ਼ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਲਈ ਉਹ ਵੀ ਪੀੜਤ ਹਨ ਤੇ ਉਹ ਲਗਾਤਾਰ ਪੰਜਾਬੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਥੱਪੜ ਦੀ ਗੂੰਜ ਤਾਂ ਪੂਰੇ ਭਾਰਤ ਵਿਚ ਦਿਖਾਈ ਦਿੱਤੀ ਪਰ ਜੋ ਮੋਹਾਲੀ ਵਿਚ ਸ਼ਰੇਆਮ ਇਕ ਲੜਕੀ ਨੂੰ ਕਤਲ ਕਰ ਦਿੱਤਾ ਗਿਆ, ਉਸ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕੀ।
ਵੀਡੀਓ ਲਈ ਕਲਿੱਕ ਕਰੋ -: