ਨਵਾਂਸ਼ਹਿਰ ਜ਼ਿਲੇ ਦੇ ਬੰਗਾ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਪਿੰਡ ਮਜਾਰੀ ਵਿਖੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀ ਦੀ ਮੋਤ ਹੋ ਗਈ, ਜਦਕਿ ਤਿੰਨ ਲੋਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੋਟਰ ਸਾਈਕਲ ਨੰਬਰ PB 37 J 9220 ‘ਤੇ ਪੰਜ ਨੋਜ਼ਵਾਨ ਜਿਨ੍ਹਾਂ ਵਿੱਚ ਸੁਖਬੀਰ ਸਰੋਏ ਪੁੱਤਰ ਗੁਰਸੇਵਕ ਸਰੋਏ ,ਸਾਹਿਲ ਪੁੱਤਰ ਮੰਗੂ ਰਾਮ , ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਕਰਨਵਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਾਹੁਲ ਪੁੱਤਰ ਤਰਸੇਮ ਲਾਲ ਸਾਰੇ ਨਿਵਾਸੀ ਬਾਹੜੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਵਾਰ ਹੋਕੇ ਨਜ਼ਦੀਕੀ ਪੈਂਦੇ ਪਿੰਡ ਮਜਾਰਾ ਨੋ ਆਬਾਦ ਵਿਖੇ ਬਣੇ ਧਾਰਮਿਕ ਸਥਾਨ ਤੋ ਨਿਕਲ ਰਹੀਆਂ ਪ੍ਰਭਾਤ ਫੇਰੀਆ ਤੋ ਆਪਣੇ ਆਪਣੇ ਘਰ ਪਰਤ ਰਹੇ ਸਨ।
ਇਹ ਵੀ ਪੜ੍ਹੋ : ਬਰਨਾਲਾ ‘ਚ ਮੀਂਹ ਨੇ ਢਾ.ਇਆ ਕ.ਹਿਰ, ਘਰ ਦੀ ਡਿੱਗੀ ਛੱਤ, ਮਲਬੇ ਹੇਠਾਂ ਦੱਬਣ ਕਾਰਨ 12 ਸਾਲਾਂ ਬੱਚੇ ਦੀ ਮੌ.ਤ
ਇਸ ਦੌਰਾਨ ਉਕਤ ਮੋਟਰ ਸਾਈਕਲ ਸਵਾਰ ਜਿਵੇ ਹੀ ਬੰਗਾ ਫਗਵਾੜਾ ਨੈਸ਼ਨਲ ਹਾਈਵੇਂ ਤੇ ਸਥਿਤ ਪਿੰਡ ਮਜਾਰੀ ‘ਚ ਬਣੇ ਰਸਤੇ ਨੂੰ ਪਾਰ ਕਰ ਆਪਣੇ ਪਿੰਡ ਬਾਹੜੋਵਾਲ ਨੂੰ ਜਾਣ ਲੱਗੇ ਤਾ ਦੂਜੇ ਪਾਸੇ ਜਲੰਧਰ ਸਾਇਡ ਤੋ ਆ ਰਹੀ ਇਕ ਕਰੇਟਾ ਕਾਰ ਨੰਬਰ PB 07 BT 5086 ਜਿਸ ਨੂੰ ਅਰਪਨ ਬਵੇਜਾ ਨਿਵਾਸੀ ਬੰਗਾ ਨਾਮੀ ਵਿਅਕਤੀ ਚਲਾ ਰਿਹਾ ਸੀ ਨਾਲ ਟਕਰਾ ਗਏ। ਟੱਕਰ ਮਗਰੋਂ ਗੱਡੀ ਪਲਟ ਗਈ ਅਤੇ ਮੋਟਰਸਾਈਕਲ ਦੇ ਵੀ ਪਰਖੱਚੇ ਉੱਡ ਗਏ ਹਨ।
ਇਸ ਟੱਕਰ ਕਾਰਨ 2 ਵਿਅਕਤੀ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸਾ ਕਿਵੇਂ ਵਾਪਰਿਆ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: