ਬਰੇਟਾ/ਬੁਢਲਾਡਾ ਦੇ ਸਥਾਨਕ ਸ਼ਹਿਰ ਦੇ ਜਾਖਲ ਬਰੇਟਾ ਰੋਡ ‘ਤੇ ਪੁੱਲ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਜੋ ਕਿ ਕਰਾਸ ਕਰਕੇ ਪੁੱਲ ਵੱਲ ਆ ਰਹੀ ਸੀ ਤਾਂ ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਸਿੱਧੀ ਟੱਕਰ ਹੋ ਗਈ। ਜਿਸ ਵਿੱਚ ਲਗਭਗ 1 ਦਰਜਨ ਦੇ ਕਰੀਬ ਬੱਚੇ, ਡ੍ਰਾਈਵਰ ਅਤੇ ਸਕੂਲ ਦੀ ਇੱਕ ਮਹਿਲਾ ਮੁਲਾਜਮ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਚ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਰੇਟਾ ਦੇ ਬੀ.ਐਮ.ਡੀ. ਸਕੂਲ ਦੀ ਇੱਕ ਵੈਨ ਸਕੂਲ ਵਿੱਚੋਂ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਪੁੱਲ ਦੇ ਨਜਦੀਕ ਕਰਾਸ ਕਰਕੇ ਸਾਹਮਣੋ ਤੇਜ਼ ਰਫ਼ਤਾਰ ਨਾਲ ਆ ਰਹੀ ਬਰੀਜਾ ਕਾਰ ਨੇ ਵੈਨ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਜਿਸ ਵਿੱਚ ਵੈਨ ਦਾ ਡ੍ਰਾਈਵਰ ਸੁਖਪਾਲ ਸਿੰਘ (35), ਸਕੂਲ ਦੀ ਮਹਿਲਾ ਮੁਲਾਜ਼ਮ ਬਲਵੀਰ ਦੇਵੀ (50), ਵਿਦਿਆਰਥਣ ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), ਤਮੰਨਾ (3), ਵੰਸ਼ਿਕਾ (7), ਸ਼ਿਵਮ (6) ਅਤੇ ਗੁਰਲੀਨ ਕੌਰ (6) ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਮਹਿਲਾ ਸ਼ਰਧਾਲੂ ਨੇ ਕੀਤਾ ਵਿਰੋਧ
ਦੂਸਰੇ ਪਾਸੇ ਬਰੀਜਾ ਕਾਰ ਦਾ ਡ੍ਰਾਈਵਰ ਯੋਗੇਸ਼ ਸ਼ਰਮਾਂ (45) ਅਤੇ ਉਸਦਾ ਪੁੱਤਰ ਵੀ ਜਖਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਿੱਥੇ DSP ਬੁਢਲਾਡਾ ਗਮਦੂਰ ਸਿੰਘ ਚਹਿਲ ਅਤੇ SHO ਸਿਟੀ ਸੁਖਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਜਖਮੀਆਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੂੰ ਹਦਾਇਤ ਕੀਤੀ ਗਈ। ਇਨ੍ਹਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਛੱਡੀ ਜਾਵੇ। SHO ਬਰੇਟਾ ਅਮਰੀਕ ਸਿੰਘ ਨੇ ਘਟਨਾ ਦਾ ਜਾਇਜਾਂ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: