ਅਬੋਹਰ ਦੀ ਤਹਿਸੀਲ ਰੋਡ ’ਤੇ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਾਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੇਰ ਰਾਤ ਚੋਰਾਂ ਨੇ ਹਾਦਸਾਗ੍ਰਸਤ ਕਾਰ ਵਿੱਚੋਂ ਟਾਇਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਅਮੀਚੰਦ ਪੁੱਤਰ ਮੁਨਸ਼ੀਰਾਮ ਵਾਸੀ ਢਾਣੀ ਕਰਨੈਲ ਬੀਤੀ ਰਾਤ ਕਰੀਬ 10 ਵਜੇ ਮਲੋਟ ਰੋਡ ਤੋਂ ਤਹਿਸੀਲ ਰੋਡ ਵੱਲ ਆ ਰਿਹਾ ਸੀ ਤਾਂ ਤੇਜ਼ ਬਰਸਾਤ ਕਾਰਨ ਵਿਜ਼ੀਬਿਲਟੀ ਨਾ ਹੋਣ ਕਾਰਨ ਉਸ ਦੀ ਕਾਰ ਨਾਮਦੇਵ ਚੌਕ ‘ਚ ਡਿਵਾਈਡਰ ‘ਤੇ ਚੜ੍ਹ ਗਈ। ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਅਮੀਚੰਦ ਜ਼ਖਮੀ ਹੋ ਗਿਆ। ਜਦਕਿ ਉਸ ਦੀ ਕਾਰ ਡਿਵਾਈਡਰ ‘ਤੇ ਲੱਗੇ ਲੋਹੇ ‘ਚ ਫਸ ਗਈ।
ਇਹ ਵੀ ਪੜ੍ਹੋ : ਦੋਹਾ ਕਤਰ ਤੋਂ ਭਾਰਤ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਗੁ. ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਕੀਤੇ ਗਏ ਸੁਸ਼ੋਭਿਤ
ਉਸ ਨੇ ਹਾਦਸੇ ਬਾਰੇ ਆਪਣੇ ਭਰਾ ਨੂੰ ਸੂਚਿਤ ਕੀਤਾ। ਜਿਸ ‘ਤੇ ਭਰਾ ਰਣਜੀਤ ਸਿੰਘ ਨੇ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਮੌਕੇ ‘ਤੇ ਪਹੁੰਚ ਕੇ ਅਮੀਚੰਦ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੀਂਹ ਕਾਰਨ ਉਨ੍ਹਾਂ ਨੇ ਕਾਰ ਘਟਨਾ ਵਾਲੀ ਥਾਂ ‘ਤੇ ਹੀ ਛੱਡ ਦਿੱਤੀ। ਚੋਰਾਂ ਨੇ ਹਾਦਸੇ ਤੋਂ ਬਾਅਦ ਮੌਕੇ ‘ਤੇ ਛੱਡੀ ਕਾਰ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੇਰ ਰਾਤ ਕਾਰ ਦੇ ਚਾਰ ਨਵੇਂ ਟਾਇਰ ਅਤੇ ਸ਼ੀਸ਼ੇ ਤੋੜ ਕੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਅੱਜ ਸਵੇਰੇ ਜਦੋਂ ਕਾਰ ਮਾਲਕ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਕਾਰ ਚੋਰੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: