ਲੁਧਿਆਣਾ ਦੇ ਡੁਗਰੀ ਥਾਣੇ ਵਿਚ 2017 ਵਿਚ ਪੁਲਿਸ ਥਾਣੇ ਦੇ ਬਾਥਰੂਮ ਇਕ ਔਰਤ ਨੇ ਖੁਦਕੁਸ਼ੀ ਕਰ ਲਈ ਸੀ ਤਾਂ ਸੀਬੀਆਈ ਨੇ ਇਸ ‘ਤੇ ਵੱਡਾ ਐਕਸ਼ਨ ਲਿਆ ਹੈ।ਸੀਬੀਆਈ ਨੇ ਇਸ ਮਾਮਲੇ ਵਿਚ 2 ਕਾਂਸਟੇਬਲਾਂ ਸਣੇ ਇਕ ਏਐੱਸਆਈ ‘ਤੇ ਪਰਚਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਪਤੀ-ਪਤਨੀ ਨੂੰ ਥਾਣੇ ਵਿਚ ਲਿਆਂਦਾ ਜਾਂਦਾ ਹੈ ਤੇ ਦੋਵਾਂ ਉਤੇ ਧੋਖਾਧੜੀ ਦੇ ਮਾਮਲੇ ਦਰਜ ਹੁੰਦੇ ਹਨ। ਵੱਖ-ਵੱਖ ਬੈਰਕਾਂ ਵਿਚ ਰੱਖਿਆ ਜਾਂਦਾ ਹੈ। ਇਸੇ ਦੌਰਾਨ ਔਰਤ ਵੱਲੋਂ ਸੁਸਾਈਡ ਕਰ ਲਈ ਜਾਂਦੀ ਹੈ। ਪੂਰੇ ਮਾਮਲੇ ਨੂੰ ਸੁਲਝਾਉਣ ਲਈ ਸਿਟ ਗਠਿਤ ਕੀਤੀ ਗਈ ਸੀ ਤੇ ਸਿਟ ਨੇ ਆਪਣੀ ਰਿਪੋਰਟ ਸੀਬੀਆਈ ਨੂੰ ਸੌਂਪੀ ਜਿਸ ਦੇ ਆਧਾਰ ‘ਤੇ CBI ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ 2019 ਵਿਚ ਐਕਸ਼ਨ ਲੈ ਲਿਆ ਸੀ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਦਲਵੀਰ ਸਿੰਘ ਏਐੱਸਆਈ ਸੁਖਦੇਵ ਸਿੰਘ, ਮਹਿਲਾ ਕਾਂਸਟੇਬਲ ਰਾਜਿੰਦਰ ਕੌਰ ਤੇ ਅਮਨਦੀਪ ਕੌਰ ਨੂੰ ਮੁਲਜ਼ਮ ਬਣਾਇਆ ਗਿਆ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। 2017 ਵਿਚ ਰਮਨਦੀਪ ਨਾਂ ਦੀ ਔਰਤ ਦੀ ਦੇਹ ਬਾਥਰੂਮ ਵਿਚ ਮਿਲੀ ਸੀ। ਉਸ ਵੱਲੋਂ ਸੁਸਾਈਡ ਕੀਤੀ ਗਈ ਸੀ। ਜਦੋਂ ਵਾਰਦਾਤ ਹੋਈ ਸੀ ਉਸ ਸਮੇਂ ਕਾਂਸਟੇਬਲ ਰਾਜਿੰਦਰ ਕੌਰ ਤੇ ਅਮਨਦੀਪ ਕੌਰ ਉਸ ਸਮੇਂ ਬੈਰਕ ਵਿਚ ਤਾਇਨਾਤ ਸਨ। ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ ਤੇ ਹੁਣ ਇਸੇ ਤਹਿਤ CBI ਵੱਲੋਂ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: