ਚੰਡੀਗੜ੍ਹ ਵਿਚ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇਥੇ ਕੁਝ ਹੀ ਸਮਾਂ ਪਹਿਲਾਂ ਕੁਝ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ। ਸਾਈਬਰ ਸੈੱਲ ਨੇ ਦੋ ਮਹੀਨੇ ਵਿਚ ਲੋਕਾਂ ਤੋਂ ਠੱਗੀ ਕਰਨ ਵਾਲੇ ਅਪਰਾਧੀਆਂ ਤੋਂ 14.7 ਕਰੋੜ ਰੁਪਏ ਵਸੂਲ ਕੀਤੇ ਹਨ।
ਮਾਰਚ/ਅਪ੍ਰੈਲ 2024 ਦੇ ਮਹੀਨੇ ਵਿਚ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਦਿੱਲੀ, NCR, ਰਾਜਸਥਾਨ, ਨੂਹ, ਮੇਵਾਤ ਖੇਤਰ ਤੋਂ ਆਨਲਾਈਨ ਧੋਖਾਦੇਹੀ ਦੇ 6 ਵੱਖ-ਵੱਖ ਮਾਮਲਿਆਂ ਵਿਚ 19 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਈਬਰ ਸੈੱਲ ਨੇ ਬੀਤੇ 2 ਮਹੀਨੇ ਵਿਚ 4414 ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ 184 FIR ਦਰਜ ਕੀਤੀ ਹੈ ਤੇ ਇਨ੍ਹਾਂ ਸਾਰੇ ਮਾਮਲਿਆਂ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁੱਲ ਰਕਮ 14.7 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।
ਇਹ ਵੀ ਪੜ੍ਹੋ : ਸੋਇਆ ਮਿਲਕ ਹੈ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਕਿਸ ਸਮੇਂ ਪੀਣ ਨਾਲ ਮਿਲੇਗਾ ਵੱਧ ਲਾਭ?
ਇਨ੍ਹਾਂ ਅਪਰਾਧੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14 ਸੀ) ਨੇ ਭਾਰਤ ਭਰ ਤੋਂ 4414 ਸ਼ਿਕਾਇਤਾਂ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ 6 ਮਾਮਲਿਆਂ ਵਿੱਚ ਬਰਾਮਦ ਕੀਤੇ ਮੋਬਾਈਲ ਫੋਨ ਨੰਬਰਾਂ ਦੇ ਤਕਨੀਕੀ ਵਿਸ਼ਲੇਸ਼ਣ ਰਾਹੀਂ ਜਾਂਚ ਕੀਤੀ।