ਪੰਜਾਬ ਵਿੱਚ ਤੇਜ਼ ਹੋਈ ਬਰਸਾਤ ਲੋਕਾਂ ਲਈ ਸਿਰਦਰਦੀ ਬਣੀ ਕਈਆਂ ਲਈ ਆਫਤ ਲੈ ਕੇ ਆਈ ਕੁਝ ਇਸੇ ਤਰ੍ਹਾਂ ਦੀ ਘਟਨਾ ਲੁਧਿਆਣਾ ਦੀ ਚੌੜੀ ਸੜਕ ਉੱਪਰ ਵਾਪਰੀ ਜਿੱਥੇ ਕਿ ਬਰਸਾਤ ਦੇ ਖੜੇ ਪਾਣੀ ਵਿੱਚ ਬਿਜਲੀ ਦੇ ਖੰਭੇ ਵਿੱਚ ਕਰੰਟ ਆਉਣ ਨਾਲ ਅੱਠ ਸਾਲ ਦੇ ਦਿਵਯਾਂਸ਼ੂ ਦੀ ਮੌਤ ਹੋ ਗਈ। ਦੱਸਣ ਯੋਗ ਹੈ ਕਿ ਬੱਚੇ ਦਾ 28 ਜੂਨ ਨੂੰ ਜਨਮਦਿਨ ਸੀ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਕਰੰਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦਿਵਯਾਂਸ਼ੂ ਬਰਸਾਤ ਵਿੱਚ ਬਾਹਰ ਘਰੋਂ ਕੋਈ ਸਮਾਨ ਲੈਣ ਗਿਆ ਸੀ ਅਤੇ ਅਚਾਨਕ ਖੰਭੇ ਨਾਲ ਬਿਜਲੀ ਦੀ ਟੁੱਟੀ ਹੋਈ ਤਾਰ ਨਾਲ ਲੱਗ ਜਾਣ ਨਾਲ ਬੱਚਾ ਕਰੰਟ ਦੀ ਚਪੇਟ ਵਿੱਚ ਆ ਗਿਆ। ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬੱਚੇ ਨੂੰ ਛੁੜਾਇਆ ਅਤੇ ਬੱਚੇ ਨੂੰ ਹਸਪਤਾਲ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਨ/ਸ਼ਾ ਤਸ.ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 66 ਕਿਲੋ ਅ/ਫੀਮ ਸਣੇ 2 ਕਾਬੂ
ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਪਰ ਕੋਈ ਵੀ ਨਗਰ ਨਿਗਮ ਜਾਂ ਬਿਜਲੀ ਬੋਰਡ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੇ ਰੋਸ ਵਿੱਚ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਚੌੜੀ ਸੜਕ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਨਸੂਨ ਦੀ ਪਹਿਲੀ ਬਰਸਾਤ ਹੈ। ਬਿਜਲੀ ਦੀਆਂ ਤਾਰਾਂ ਵਿੱਚ ਨਿੱਤ ਦਿਨ ਸਪਾਰਕਿੰਗ ਹੁੰਦੀ ਰਹਿੰਦੀ ਹੈ ਪਰ ਪਾਵਰਕੌਮ ਦੇ ਮੁਲਾਜ਼ਮ ਕਦੇ ਵੀ ਤਾਰਾਂ ਦੀ ਟੂਟੀ ਜਾਂ ਮੁਰੰਮਤ ਕਰਨ ਲਈ ਇਲਾਕੇ ਵਿੱਚ ਨਹੀਂ ਆਉਂਦੇ। ਦਿਵਯਾਂਸ਼ੂ ਦੀ ਮਾਂ, ਭੈਣ ਅਤੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: