ਜਲੰਧਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ਵਿਚ ਨਹਾਉਣ ਗਏ ਬੱਚੇ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮੰਗਲਵਾਰ ਰਾਤ ਬੱਚਾ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਸਵੀਮਿੰਗ ਪੂਲ ਪਹੁੰਚੇ। ਉਥੇ ਲੱਗੇ ਸੀਸੀਟੀਵ ਕੈਮਰੇ ਚੈੱਕ ਕੀਤੇ ਤਾਂ ਬੱਚੇ ਦੇ ਡੁੱਬਣ ਦਾ ਖੁਲਾਸਾ ਹੋਇਆ।
ਮ੍ਰਿਤਕ ਦੀ ਪਛਾਣ ਮਾਧਵ ਵਜੋਂ ਹੋਈ ਹੈ। ਉਸ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਮੂਲ ਤੌਰ ‘ਤੇ ਨੇਪਾਲ ਦੇ ਰਹਿਣ ਵਾਲੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਬੀਤੀ ਸ਼ਾਮ ਉਹ 4 ਦੋਸਤਾਂ ਦੇ ਨਾਲ ਸਨ ਸਿਡੀ ਕਾਲੋਨੀ ਸਥਿਤ ਰਾਇਲ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ। ਰਾਤ 9 ਵਜੇ ਤੱਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ।
ਮਾਧਵ ਦੇ ਦੋਸਤਾਂ ਤੋਂ ਪੁੱਛਗਿਛ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਮਿਲ ਕੇ ਪੂਲ ਵਿਚ ਗਏ ਸਨ। ਇਸ ਦੇ ਬਾਅਦ ਪਰਿਵਾਰ ਦੇ ਲੋਕ ਉਸ ਨੂੰ ਲੱਭਦੇ ਹੋਏ ਸਵੀਮਿੰਗ ਪੂਲ ਤੱਕ ਪਹੁੰਚੇ। ਸ਼ੱਕ ਹੋਣ ‘ਤੇ ਪਰਿਵਾਰ ਦੇ ਲੋਕਾਂ ਨੇ ਪੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। CCTV ਮੁਤਾਬਕ ਸ਼ਾਮ 6.07 ‘ਤੇ ਮਾਧਵ ਨੇ ਸਵੀਮਿੰਗ ਪੂਲ ਵਿਚ ਆਖਰੀ ਛਾਲ ਮਾਰੀ ਸੀ। ਇਸ ਦੇ ਬਾਅਦ ਮਾਧਵ ਬਾਹਰ ਨਹੀਂ ਆਇਆ।
ਪਰਿਵਾਰ ਵਾਲਿਆਂ ਨੇ ਪੂਲ ਵਿਚ ਦੀ ਤਲਾਸ਼ੀ ਲਈ ਤਾਂ ਮਾਧਵ ਬੇਹੋਸ਼ ਮਿਲਿਆ। ਇਸ ਦੇ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਦੀ ਸੂਚਨਾ ਦੇ ਬਾਅਦ ਥਾਣਾ ਲਾਂਬੜਾ ਦੇ ਏਐੱਸਆਈ ਨਿਰੰਜਣ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁਚੇ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰਖਵਾ ਦਿੱਤੀ।
ਇਹ ਵੀ ਪੜ੍ਹੋ : CM ਮਾਨ ਦਾ ਦਾਅਵਾ-‘ਪੰਜਾਬੀਆਂ ਨੂੰ ਦਿੱਤੀਆਂ 42,924 ਸਰਕਾਰੀ ਨੌਕਰੀਆਂ ਦਾ ਪੂਰਾ ਰਿਕਾਰਡ ਮੇਰੇ ਕੋਲ ਹੈ’
ਦੂਜੇ ਪਾਸੇ ਰਾਇਲ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਕਿਹਾ ਕਿ ਉਹ ਖੁਦ ਵੀ ਸਵੀਮਿੰਗ ਜਾਣਦੇ ਹਨ। ਉਨ੍ਹਾਂ ਨੇ ਕੋਚ ਵੀ ਰੱਖੇ ਹੋਏ ਹਨ। 6 ਵਜੇ ਪੂਲ ਬੰਦ ਕਰ ਦਿੱਤਾ ਗਿਆ ਸੀ। 6.07 ‘ਤੇ ਬੱਚੇ ਨੇ ਛਾਲ ਲਗਾਈ ਹੈ। ਇਸ ਤੋਂ ਪਹਿਲਾਂ ਕਈ ਵਾਰ ਉਸ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: