ਮੋਗਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। CIA ਸਟਾਫ ਮੋਗਾ ਅਤੇ AGTF ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। CIA ਸਟਾਫ ਅਤੇ AGTF ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਰਵਾਈ ਕਰਦਿਆਂ ਇੱਕ ਘਰ ਦੇ ਅੰਦਰ ਵੜ੍ਹ ਕੇ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ। ਬਦਮਾਸ਼ ਦੀ ਪਛਾਣ ਮਤਲਕੀਤ ਸਿੰਘ ਮੰਨੂ ਵਜੋਂ ਹੋਈ ਹੈ। ਉਹ ਨਾਮੀ ਬਦਮਾਸ਼ ਦੇ ਗਰੁੱਪ ਦਾ ਸ਼ੂਟਰ ਹੈ।

CIA staff Moga and AGTF
ਮਿਲੀ ਜਾਣਕਾਰੀ ਅਨੁਸਾਰ ਮਤਲਕੀਤ ਸਿੰਘ ਮੰਨੂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਬਦਮਾਸ਼ ਵੱਲੋਂ ਪੁਲਿਸ ਦੇ ਟੀਮ ‘ਤੇ ਫਾਇਰਿੰਗ ਕੀਤੀ ਗਈ ਸੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਕਰੋਸ ਫਾਇਰਿੰਗ ਵਿੱਚ ਬਦਮਾਸ਼ ਨੂੰ ਗੋਲੀ ਲੱਗੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੂਚਨਾ ਮੁਤਾਬਕ ਮੁਲਜ਼ਮ ਮਲਕੀਤ ਸਿੰਘ ਮੰਨੂ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਵੀਡੀਓ ਲਈ ਕਲਿੱਕ ਕਰੋ -:
