ਮੰਡੀ ਲੋਕ ਸਭਾ ਸੀਟ ਤੋਂ ਸਾਂਸਦ ਕੰਗਨਾ ਰਣੌਤ ਤੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਨਾਲ ਮੁਲਾਕਾਤ ਮਗਰੋਂ ਉਸ ਦੇ ਭਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ ਤੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਉਹ ਮਾਫੀ ਨਹੀਂ ਮੰਗੇਗੀ।
ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਕੰਗਨਾ ਨੇ ਕਿਸਾਨਾਂ ਤੇ ਉਥੇ ਬੈਠੀਆਂ ਮਹਿਲਾਵਾਂ ਖਿਲਾਫ ਬਿਆਨ ਦਿੱਤਾ ਸੀ। ਕੰਗਨਾ ਨੇ ਕਿਹਾ ਸੀ ਕਿ 100-100 ਰੁਪਏ ਲਈ ਮਹਿਲਾਵਾਂ ਬੈਠੀਆਂ ਹਨ। ਕੰਗਨਾ ਦੀ ਇਹ ਗੱਲ ਉਸ ਨੂੰ ਚੰਗੀ ਨਹੀਂ ਲੱਗੀ। ਕੰਗਨਾ ਸਾਡੀਆਂ ਬੀਬੀਆਂ,ਭੈਣਾਂ ਬਾਰੇ ਗਲਤ ਬੋਲਦੀ ਸੀ ਤੇ ਕੁਲਵਿੰਦਰ ਕੌਰ ਦੇ ਮਨ ‘ਚ ਇਸ ਨੂੰ ਲੈ ਕੇ ਗੁੱਸਾ ਸੀ।
ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਨੇ ਇਸ ਘਟਨਾ ਲਈ ਕਦੇ ਮਾਫੀ ਨਹੀਂ ਮੰਗੀ। ਭਰਾ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬੀਆਂ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੀ ਆਈ ਹੈ। ਉਸ ਨੇ ਅੱਜ ਤੱਕ ਕਦੇ ਇਸ ਲਈ ਮਾਫੀ ਨਹੀਂ ਮੰਨਗੀ, ਸਾਨੂੰ ਕਿਉਂ ਮਾਫੀ ਮੰਗਣੀ ਚਾਹੀਦੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਵੱਡੇ ਬਦਮਾਸ਼ ਦੇ ਦੋ ਗੁਰ/ਗਿਆਂ ਨੂੰ ਕੀਤਾ ਗ੍ਰਿਫਤਾਰ, ਹਥਿ/ਆਰ ਤੇ 9 ਕਾਰ.ਤੂਸ ਬਰਾਮਦ
ਦੱਸ ਦੇਈਏ ਕਿ ਚੰਡੀਗੜ੍ਹ ਏਅਰਪੋਰਟ ‘ਤੇ ਸੁਰੱਖਿਆ ਜਾਂਚ ਦੌਰਾਨ ਕੰਗਨਾ ਰਣੌਤ ਨੂੰ ਮਹਿਲਾ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ। ਮੁਲਜ਼ਮ ਮਹਿਲਾ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੀ ਬਿਆਨਬਾਜ਼ੀ ਤੋਂ ਨਾਰਾਜ਼ ਸੀ। ਮੰਡੀ ਸੰਸਦੀ ਖੇਤਰ ਤੋਂ ਜਿੱਤ ਦਰਜ ਕਰਨ ਦੇ ਬਾਅਦ ਕੰਗਨਾ ਦਿੱਲੀ ਵਿਚ ਭਾਜਪਾ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਜਾ ਰਹੀ ਸੀ, ਜਦੋਂ ਇਹ ਘਟਨਾ ਵਾਪਰੀ।
ਵੀਡੀਓ ਲਈ ਕਲਿੱਕ ਕਰੋ -: