ਪੰਜਾਬ ਦੇ CM ਭਗਵੰਤ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਏਜੀ ਦਫ਼ਤਰਾਂ ਵਿੱਚ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਨੇ ਲਾਅ ਅਫਸਰਾਂ ਦੀ ਨਿਯੁਕਤੀ ਲਈ 58 ਪੋਸਟਾਂ ਰਾਖਵੀਆਂ ਕਰ ਦਿੱਤੀਆਂ ਹਨ। CM ਮਾਨ ਵੱਲੋਂ ਇਸ ਫ਼ੈਸਲੇ ਨੂੰ ਆਪਣੀ ਸਰਕਾਰ ਦਾ ਇਤਿਹਾਸਿਕ ਫ਼ੈਸਲਾ ਦੱਸਿਆ ਗਿਆ ਹੈ।
CM ਮਾਨ ਨੇ ਕਿਹਾ ਕਿ ਏਜੀ ਦਫਤਰਾਂ ਵਿੱਚ SC ਭਾਈਚਾਰੇ ਲਈ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ 58 ਪੋਸਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾਂ ਸੂਬਾ ਹੈ । ਇਸ ਦੇ ਨਾਲ ਹੀ ਉਨ੍ਹਾਂ ਬਾਬਾ ਸਾਹਿਬ ਨੂੰ ਯਾਦ ਕਰਦੇ ਕਿਹਾ ਅਸੀਂ ਉਨ੍ਹਾਂ ਦੇ ਦੱਸੇ ਹੋਏ ਰਾਹ ਉੱਤੇ ਚੱਲ ਰਹੇ ਹਾਂ ਤੇ ਚੱਲਦੇ ਰਹਾਂਗੇ।
ਦੱਸ ਦੇਈਏ ਕਿ ਕੁੱਲ 58 ਪੋਸਟਾਂ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ 12, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀਆਂ 5, ਡਿਪਟੀ ਐਡਵੋਕੇਟ ਜਨਰਲ ਦੀਆਂ 16, ਅਸੀਸਟੈਂਟ ਐਡਵੋਕੇਟ ਜਨਰਲ ਦੀਆਂ 23 ਅਤੇ ਵਕੀਲ ਦੀਆਂ 2 ਪੋਸਟਾਂ ਹਨ।
ਵੀਡੀਓ ਲਈ ਕਲਿੱਕ ਕਰੋ -: