ਪੰਜਾਬ ਵਿੱਚ ਰੇਤ ਹੁਣ ਆਨਲਾਈਨ ਮਿਲੇਗੀ । ਸੀਐੱਮ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸਿਆ ਕਾਦਰਬਖਸ਼ ਵਿੱਚ ਰੇਤ ਖੱਡ ਦਾ ਉਦਘਾਟਨ ਕੀਤਾ । ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ 16 ਰੇਤ ਖੱਡਾਂ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ । ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਖੱਡਿਆਂ ਦੀ ਗਿਣਤੀ 50 ਤੱਕ ਕਰ ਦਿੱਤੀ ਜਾਵੇਗੀ । ਮਾਨ ਦੇ ਨਾਲ ਮਾਈਨਿੰਗ ਗੁਰਮਿਤ ਮੀਤ ਹੇਅਰ ਵੀ ਮੌਜੂਦ ਸੀ । ਰੇਤ ਦੀ ਸਾਈਟ ‘ਤੇ ਜੋ ਰੇਤ 9.50 ਰੂਏ ਪ੍ਰਤੀ ਕਿਊਬਿਕ ਫ਼ੀਟ ਨਿਰਧਾਰਤ ਕੀਤੇ ਗਏ ਸਨ ਉਨ੍ਹਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਤਾ ਗਿਆ ਹੈ।
CM ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਰੇਤ ਮਾਫੀਆ ਨੂੰ ਖਤਮ ਕਰਨਗੇ। ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹਈਆ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਚੋਣਾਂ ਤੋਂ ਪਹਿਲਾਂ ਵਾਅਦੇ ਨਹੀਂ ਗਰੰਟੀਆਂ ਦਿੱਤੀਆਂ ਸੀ, ਜਿਨ੍ਹਾਂ ਨੂੰ ਪੂਰੇ ਕੀਤਾ ਜਾ ਰਿਹਾ ਹੈ। ਪਹਿਲਾਂ ਬਿਜਲੀ ਦੀ ਗਾਰੰਟੀ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੱਡਿਆਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਇਨ੍ਹਾਂ ‘ਤੇ ਜੇਸੀਬੀ ਜਾਂ ਟਿੱਪਰ ਮਾਫੀਆ ਆਦਿ ਨਹੀਂ ਚੱਲੇਗਾ। ਇਹ ਲੋਕਾਂ ਦਾ ਪੰਜਾਬ ਹੈ, ਲੋਕ ਖੁਦ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਆਓ ਤੇ ਖੁਦ ਰੇਤ ਸਾਢੇ 5 ਰੁਪਏ ਫੁੱਟ ਦੇ ਹਿਸਾਬ ਨਾਲ ਲੈ ਕੇ ਜਾਓ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
CM ਮਾਨ ਨੇ ਕਿਹਾ ਕਿ ਆਨਲਾਈਨ ਚੈੱਕ ਕਰ ਕੇ ਲੋਕ ਆਪਣੇ ਨਜ਼ਦੀਕ ਖੱਡ ਦੇਖ ਸਕਦੇ ਹਨ। ਲੋਕ ਆਪਣਾ ਵਾਹਨ ਲੈ ਕੇ ਆਓ, ਉਸ ਵਿੱਚ ਰੇਤ ਲੋਡ ਕਰ ਕੇ ਲੈਜਾਓ। ਇਹ ਪੁਰਾਣ ਤਰੀਕਾ ਹੈ, ਜਿਸਨੂੰ ਅੱਜ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਪਾਰਦਰਸ਼ੀ ਢੰਗ ਰੇਤ ਨਿਕਲੇਗੀ। ਟਰੈਕਟਰ ਦਾ ਨੰਬਰ ਤੇ ਆਰਡਰ ਨੂੰ ਨੰਬਰ ਐਪ ‘ਤੇ ਚੜੇਗਾ। ਕਿਸ ਖੱਡ ਤੋਂ ਰੇਤ ਭਰੀ ਹੈ ਤੇ ਕਿੰਨੇ ਫੁੱਟ ਭਰੀ ਹੈ, ਪੂਰਾ ਰਿਕਾਰਡ ਰਹੇਗਾ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੱਡਾਂ ਖੁੱਲ੍ਹੀਆਂ ਰਹਿਣਗੀਆਂ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੇਤ ਭਰਨ ਆਉਣ ਵਾਲੇ ਲੋਕ ਸੁਰੱਖਿਆ ਦੇ ਤਹਿਤ ਡਬਲ ਟਾਇਰ ਵਾਲੀ ਟਰਾਲੀ ਲੈ ਕੇ ਆਓ ਤਾਂ ਜੋ ਟਰਾਲੀ ਪਲਟ ਨਾ ਜਾਵੇ। ਉੱਥੇ ਹੀ ਰੇਤ ਦੇ ਉੱਤੇ ਤਿਰਪਾਲ ਪਾਉਣੀ ਜ਼ਰੂਰੀ ਹੈ। ਸ਼ਾਮ ਦੇ ਸਮੇਂ ਖੱਡ ਬੰਦ ਰਹੇਗੀ, ਤਾਂ ਜੋ ਰੇਤ ਚੋਰੀ ਨਾ ਹੋ ਸਕੇ। ਰੇਤ ਦੀ ਚੋਰੀ ਕਰਨ ਵਾਲੇ ਲੋਕ ਰਾਤ ਦੇ ਸਮੇਂ ਰੇਤ ਚੋਰੀ ਕਰ ਲੈਂਦੇ ਹਨ, ਇਸ ਕਾਰਨ 24 ਘੰਟੇ ਪੁਲਿਸ ਦੀ ਪੇਟਰੋਲਿੰਗ ਰਹੇਗੀ। ਇੱਥੇ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਲਗਾਤਾਰ ਅਧਿਕਾਰੀ ਚੈੱਕ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: