ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਨੂੰ ਦਿੱਤੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ 4 ਸਾਲਾਂ ਦਾ ਇੱਕ-ਇੱਕ ਪਲ ਲੋਕਾਂ ਦੇ ਲੇਖੇ ਲਗਾਇਆ। ਅਸੀਂ ਪੰਜਾਬ ਦੇ ਕਰੀਬ 90 ਪ੍ਰਤੀਸ਼ਨ ਘਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ।
CM ਭਗਵੰਤ ਮਾਨ ਨੇ ਕਿਹਾ ਕਿ- 90% ਘਰਾਂ ਨੂੰ ਫ੍ਰੀ ਬਿਜਲੀ ਦੇ ਰਹੇ ਹਾਂ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਖੇਤਾਂ ਵਾਲਿਆਂ ਨੂੰ ਸੀ ਫ੍ਰੀ ਬਿਜਲੀ ਮਿਲ ਰਹੀ ਹੈ। ਇਸ ਤੋਂ ਇਲਾਵਾ ਬਿਜਲੀ ਬੋਰਡ ਦਾ ਕਾਰਜ ਵੀ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ 70 ਪੈਸੇ ਤੋਂ ਡੇਢ ਰੁਪਏ ਤੱਕ ਬਿਜਲੀ ਸਸਤੀ ਕਰ ਦਿੱਤੀ ਗਈ ਹੈ।
ਬਜਟ ਇਜਲਾਸ ਦੌਰਾਨ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਪਿਛਲੇ 4 ਸਾਲਾਂ ਤੋਂ ਇੱਕ-ਇੱਕ ਪਲ ਲੋਕਾਂ ਦੇ ਲੇਖੇ ਲਗਾਇਆ ਹੈ। ਹੋਰ ਪਾਰਟੀਆਂ ਦੇ ਮੈਨੀਫੈਸਟੋ ਧਰਮ, ਜਾਤ ਅਤੇ ਟਕਰਾਅ ਭੜਕਾਉਣ ‘ਤੇ ਕੇਂਦ੍ਰਿਤ ਸਨ। ਕੇਜਰੀਵਾਲ ਨੇ ਆਪਣੇ ਮੈਨੀਫੈਸਟੋ ਵਿੱਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਸੋਈ ਯੋਜਨਾ ਲਈ 1,000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਨੇ ਮਾਰੀਆਂ ਮੱਲ੍ਹਾਂ, UPSC ‘ਚ 136ਵਾਂ ਸਥਾਨ ਕੀਤਾ ਹਾਸਿਲ
ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ, 900 ਤੋਂ ਵੱਧ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅਜਿਹੀ ਯੋਜਨਾ ਕੈਨੇਡਾ ਵਿੱਚ ਵੀ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਏਆਈ ਵੀ ਮਨੁੱਖੀ ਦਿਮਾਗ ਤੋਂ ਹਾਰ ਸਕਦਾ ਹੈ। “ਮੈਂ ਇਸ ਨਾਲ ਬਹਿਸ ਕੀਤੀ, ਅਤੇ ਫਿਰ ਏਆਈ ਨੇ ਕਿਹਾ, ‘ਮੈਂ ਇੱਕ ਮਸ਼ੀਨ ਹਾਂ।’ ਮੌਜੂਦਾ ਯੁੱਗ ਕੰਪਿਊਟਰਾਂ ਨਾਲ ਮੁਕਾਬਲਾ ਕਰਨ ਦਾ ਹੈ। ਇਸੇ ਲਈ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਹੈ।”
ਵੀਡੀਓ ਲਈ ਕਲਿੱਕ ਕਰੋ -:
























