ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸਦੇ ਤਹਿਤ ਬੁੱਧਵਾਰ ਨੂੰ CM ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ ਗਏ । CM ਮਾਨ ਵੱਲੋਂ ਸਿਹਤ, ਮੈਡੀਕਲ ਸਿੱਖਿਆ ਤੇ ਸਿੰਚਾਈ ਵਿਭਾਗ ਵਿੱਚ ਨਿਯੁਕਤੀ ਪੱਤਰ ਵੰਡੇ ਗਏ ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੁੱਧਵਾਰ ਨੂੰ ਮਿਉਂਸਪਲ ਭਵਨ ਵਿਖੇ 26754 ਅਸਾਮੀਆਂ ਭਰਨ ਲਈ ਸ਼ੁਰੂ ਕੀਤੀ ਵਿਸ਼ਾਲ ਭਰਤੀ ਮੁਹਿੰਮ ਅਧੀਨ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਪੇ।
ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿਹੜੇ ਨੌਜਵਾਨ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦ ਹੀ ਨਿਯੁਕਤੀ ਪੱਤਰ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਕਈ ਵਾਰ ਵਿਭਾਗੀ ਦਿੱਕਤਾਂ ਕਾਰਨ ਇਨ੍ਹਾਂ ਸਾਰੇ ਕੰਮਾਂ ਵਿੱਚ ਦੇਰੀ ਹੋ ਜਾਂਦੀ ਹੈ। ਪਰ ਇਸ ਦੇਰੀ ਕਾਰਨ ਕੁਝ ਉਮੀਦਵਾਰ ਧਰਨੇ ਦੇਣ ਪੁੱਜ ਜਾਂਦੇ ਹਨ ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨਾ ਦੇਣ ਵਾਲੇ ਨੌਜਵਾਨਾਂ ਨੂੰ ਕਿਹਾ ਹੈ ਕਿ ਥੋੜ੍ਹਾ ਜਿਹਾ ਸਬਰ ਕਰ ਲਓ। ਸਾਡੀ ਸਰਕਾਰ ਬਣੇ ਨੂੰ ਹਾਲੇ ਦੋ ਮਹੀਨੇ ਹੀ ਹੋਏ ਹਨ। ਅਸੀਂ ਇਨ੍ਹਾਂ 2 ਮਹੀਨਿਆਂ ਵਿੱਚ ਉਹ ਕੰਮ ਕਰ ਦਿੱਤੇ ਹਨ ਜੋ ਪਿਛਲੀ ਸਰਕਾਰ ਨਹੀਂ ਕਰ ਸਕੀ ਸੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਖਜ਼ਾਨਾ ਭਰਨਾ ਤੇ ਤੁਹਾਨੂੰ ਸਹੂਲਤਾਂ ਦੇਣਾ ਹੈ।
ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਇੱਕ ਮੁਲਜ਼ਮ ਪੁਲਿਸ ਅੜਿੱਕੇ
ਇਸ ਤੋਂ ਅੱਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਹੈ। ਇਸ ਲਈ ਅਸੀਂ ਜ਼ਿਆਦਾਤਰ ਕੰਮ ਲੋਕਾਂ ਤੋਂ ਸੁਝਾਅ ਲੈ ਕੇ ਕਰ ਰਹੇ ਹਾਂ । ਜਿਸ ਕਾਰਨ ਤੁਸੀਂ ਸਰਕਾਰ ਨੂੰ ਸੁਝਾਅ ਦਿੰਦੇ ਰਹੋ। ਉਨ੍ਹਾਂ ਕਿਹਾ ਕਿ ਆਮ ਬੰਦਾ ਸਾਰਾ ਦਿਨ ਟੈਕਸ ਭਰਦਾ ਰਹਿੰਦਾ ਹੈ, ਕਿਉਂਕਿ ਆਮ ਬੰਦਾ ਜਦੋਂ ਸਵੇਰੇ ਉਠਦਾ ਹੈ, ਉਸ ਲਈ ਸਵੇਰ ਤੋਂ ਹੀ ਹਰ ਵਸਤੂ ‘ਤੇ ਟੈਕਸ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਬੰਦਾ ਹਰ ਚੀਜ਼ ਲਈ ਟੈਕਸ ਭਰਦਾ ਹੈ, ਪਰ ਫਿਰ ਵੀ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਖਜ਼ਾਨਾ ਖਾਲੀ ਕਿਉਂ ਹੈ ਤੇ ਕਿਸ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਕਿਸੇ ਹੋਰ ਨਾਲ ਨਹੀਂ ਬਲਕਿ ਪੰਜਾਬ ਦੇ 3 ਕਰੋੜ ਲੋਕਾਂ ਨਾਲ ਹੈ।
ਵੀਡੀਓ ਲਈ ਕਲਿੱਕ ਕਰੋ -: