ਸੀ. ਐੱਮ. ਚਰਨਜੀਤ ਚੰਨੀ ਨੇ ਵੀਰਵਾਰ ਨੂੰ ਆਪਣੀ ਸਰਕਾਰ ਦੇ ਫ਼ੈਸਲਿਆਂ ਦਾ ਰਿਪੋਰਟ ਕਾਰਡ ਜਾਰੀ ਕਰਨ ਮਗਰੋਂ ਆਪ ਸੁਪਰੀਮੋ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਸੀ. ਐੱਮ. ਚੰਨੀ ਨੇ ਕਿਹਾ ਕਿ ਜਿਹੜੇ ਦਿੱਲੀ ਤੋਂ ਆਉਂਦੇ ਆ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਝਾਂਟੀ ਕੀ ਹੁੰਦੀ ਆ। ਸੀ. ਐੱਮ. ਚੰਨੀ ਨੇ ਕਿਹਾ ਕਿ ਮੈਂ ਪੇਂਡੂ ਬੰਦਾ , ਕਾਹਨੂੰ ਮੇਰੇ ਨਾਲ ਇਹ ਪੰਗੇ ਲੈਂਦਾ।
ਸੀ. ਐੱਮ. ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਕੇਜਰੀਵਾਲ ਨੂੰ ਕਿਹਾ ਕਿ ਸਰਕਾਰ ਤਾਂ ਤੁਹਾਡੀ ਪੰਜਾਬ ਵਿੱਚ ਆਉਣੀ ਨਹੀਂ, ਘੱਟੋ-ਘੱਟ ਬੀਬੀਆਂ ਲਈ 5,000 ਰੁਪਏ ਦੇਣ ਦਾ ਹੀ ਐਲਾਨ ਕਰ ਦਿੰਦੇ, 1,000 ਦਾ ਕੀ ਕਰਨਾ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਹੀ ਰਾਜ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਅਸੀਂ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਸਸਤਾ ਕੀਤਾ। ਦਿੱਲੀ ਵਾਲਿਆਂ ਨੇ ਸਾਡੀ ਰੀਸ ਕਰਕੇ ਉਥੇ ਪੈਟਰੋਲ ਦੇ ਰੇਟ 8 ਰੁਪਏ ਤਾਂ ਘਟਾ ਦਿੱਤੇ ਪਰ ਡੀਜ਼ਲ ਦਾ ਰੇਟ ਨਹੀਂ ਘਟਾਇਆ। ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਦਿੱਲੀ ਵਿੱਚ ਸਭ ਤੋਂ ਵੱਧ ਗੱਡੀਆਂ ਡੀਜ਼ਲ ‘ਤੇ ਚੱਲਦੀਆਂ ਹਨ। ਅੱਜ ਵੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦਿਲੀ ਨਾਲੋਂ ਸਸਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਖੁਦ ਪੈਟਰੋਲ ਪੁਆ ਕੇ ਤਾਂ ਵੇਖਣ। ਇਨ੍ਹਾਂ ਦੇ ਪੈਟਰੋਲ ਤਾਂ ਕੰਮ ਕਰਾਉਣ ਆਏ ਲੀਡਰ ਪੁਆਉਂਦੇ ਹਨ, ਮੈਂ ਅੱਜ ਵੀ ਜੇਬ ‘ਚੋਂ ਪੈਸੇ ਦੇ ਕੇ ਪੈਟਰੋਲ ਪਵਾਉਂਦਾ ਹਾਂ। ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ 10 ਰੁਪਏ ਸਸਤਾ ਕਰਨ ਨਾਲ 200 ਲਿਟਰ ਪਿੱਛੇ 1000 ਰੁਪਏ ਬਚਦੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਝੂਠ ਨਹੀਂ ਚੱਲਣਾ, ਮੈਂ ਹਰ ਚੀਜ਼ ਦਾ ਹਿਸਾਬ ਦਿਆਂਗਾ। ਹਰ ਗੱਲ ਦਾ ਜਵਾਬ ਦਿਆਂਗਾ ਅਸੀਂ ਪੰਜਾਬ ਦੇ ਲੋਕਾਂ ਲਈ ਸਰਕਾਰ ਬਣਾਈ ਹੈ। ਚੰਨੀ ਨੇ ਕਿਹਾ ਕਿ ਮੈਂ ਪੇਂਡੂ ਬੰਦਾ ਹਾਂ ਮੇਰੇ ਨਾਲ ਕਾਹਤੋਂ ਪੰਗਾ ਲੈਂਦੇ ਹੋ। ਮੈਂ ਲੋਕਾਂ ਦੀ ਸੇਵਾ ਲਈ ਬੈਠਾ ਹਾਂ।
ਇਹ ਵੀ ਪੜ੍ਹੋ : 36,000 ਮੁਲਾਜ਼ਮ ਪੱਕੇ ਕਰਨ ਦਾ ਕਾਨੂੰਨ ਬਣ ਚੁੱਕੈ, ਗਵਰਨਰ ਦੀ ਮਨਜ਼ੂਰੀ ਮਿਲਦੇ ਹੀ ਲਾਗੂ ਕਰਾਂਗੇ- CM ਚੰਨੀ