ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੈਤੋ ਵਿਖੇ ਰੋਡ ਸ਼ੋਅ ਕੱਢਿਆ। ਉਨ੍ਹਾਂ ਕਿਹਾ ਕਿ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਵਿੱਤਰ ਧਰਤੀ ਫ਼ਰੀਦਕੋਟ ਦੇ ਇਨਕਲਾਬੀ ਲੋਕਾਂ ‘ਚ ਭਾਰੀ ਉਤਸ਼ਾਹ, ਜੋਸ਼ ਅਤੇ ਜਜ਼ਬਾ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ਇਸ ਇਤਿਹਾਸਕ ਧਰਤੀ ਦੇ ਲੋਕ ਰਿਕਾਰਡ ਤੋੜ ਜਿੱਤ ਦਰਜ ਕਰਕੇ ਇੱਕ ਨਵਾਂ ਇਤਿਹਾਸ ਸਿਰਜਣਗੇ। ਪੰਜਾਬ ਬਣੇਗਾ ਦੇਸ਼ ਦਾ ਹੀਰੋ… ਇਸ ਵਾਰ ਲੋਕ ਕਰਨਗੇ 13-0… ਮਾਣ ਸਤਿਕਾਰ ਅਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਕਰਮਜੀਤ ਅਨਮੋਲ ਦੇ ਪੱਖ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਸੀਐੱਮ ਨੇ ਕਿਹਾ ਕਿ ਕਰਮਜੀਤ ਮੇਰਾ ਛੋਟਾ ਭਰਾ ਹੈ। ਅਸੀਂ ਦੋਵਾਂ ਨੇ ਇਕੱਠੇ ਮਿਹਨਤ ਕੀਤੀ ਹੈ। ਸਾਰਿਆਂ ਨੇ ਕਰਮਜੀਤ ਦੇ ਝਾੜੂ ਨਿਸ਼ਾਨ ‘ਤੇ ਵੋਟ ਪਾਉਣੀ ਹੈ। EVM ਵਿਚ ਤੀਜੇ ਸਥਾਨ ‘ਤੇ ਹੈ ਪਰ ਅਸੀਂ ਆਉਣਾ ਪਹਿਲੇ ਨੰਬਰ ‘ਤੇ ਹੈ। ਕਿਸੇ ਦੂਜੇ ਨੰਬਰ ਵੱਲ ਨਹੀਂ ਦੇਖਣਾ ਹੈ।
ਇਹ ਵੀ ਪੜ੍ਹੋ : ਈਰਾਨ ‘ਚ ਵੱਡਾ ਹਾ/ਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ, ਮਚੀ ਹਫੜਾ-ਦਫੜੀ
ਦੱਸ ਦੇਈਏ ਕਿ ਫਰੀਦਕੋਟ ਦੇ ਚੁਣਾਵੀ ਦੰਗਲ ਵਿਚ ਇਸ ਵਾਰ 28 ਉਮੀਦਵਾਰਾਂ ਦੀ ਟਿੱਕਰ ਹੈ। ਇਸ ਲੋਕ ਸਭਾ ਸੀਟ ‘ਤੇ ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਨੂੰ ਛੱਡ ਕੇ ਸਾਰਿਆਂ ‘ਤੇ ਆਪ ਦਾ ਕਬਜ਼ਾ ਹੈ। ਹਾਲਾਂਕਿ ਇਸ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸਾਧੂ ਸਿੰਘ ਤੇ ਕਾਂਗਰਸ ਦੇ ਮੁਹੰਮਦ ਸਦੀਕ ਸਾਂਸਦ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: